ਵਿਗਿਆਨੀਆਂ ਨੇ ਦੁਨੀਆਂ ਦਾ ਸਭ ਤੋਂ ਛੋਟਾ ਸਟੰਟ ਵਿਕਸਤ ਕੀਤਾ ਹੈ, ਜੋ ਅਜੇ ਮੌਜੂਦ ਕਿਸੇ ਵੀ ਸਟੰਟ ਨਾਲੋਂ ੪੦ ਗੁਣਾਂ ਛੋਟਾ ਹੈ। ਸਵਿਟਜ਼ਰਲੈਂਡ ਦੇ ਜਿਊਰਿਖ ਸਥਿਤ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਕਾਰਾਂ ਨੇ ਦੱਸਿਆ ਕਿ ਸਟੰਟ ਦੀ ਵਰਤੋਂ ਦਿਲ ਦੀਆਂ ਬੰਦ ਪਈਆਂ ਨਾੜਾਂ ਦੇ ਇਲਾਜ਼ ਵਿੱਚ ਕੀਤੀ ਜਾਂਦੀ ਹੈ ਪਰ ਭਰੂਣ ਦੀ ਪਿਸ਼ਾਬ ਨਲੀ ਦਿੱਲ ਦੀਆਂ ਨਾੜਾਂ ਦੇ ਮੁਕਾਬਲੇ ਬਹੁਤ ਛੋਟੀਆਂ ਹੁੰਦੀਆਂ ਹਨ। ਅਜਿਹੇ ਵਿੱਚ ਪਿਸ਼ਾਬ ਵਾਲੀ ਬੈਲੀ ਵਿੱਚ ਪਿਸ਼ਾਬ ਦੇ ਖਤਰਨਾਕ ਪੱਧਰ ਤੇ ਪਹੁੰਚਣ ਤੋਂ ਰੋਕਣ ਲਈ ਚਾਈਲਡ ਸਪੈਸ਼ਲਿਸਟ ਸਰਜਰੀ ਕਰਕੇ ਵੱਖ ਕਰ ਦਿੰਦੇ ਹਨ ਅਤੇ ਬਾਕੀ ਹਿੱਸਿਆ ਨੂੰ ਫਿਰ ਨਾਲ ਜੋੜ ਦਿੰਦੇ ਹਨ। ਗਰਭ ਅੰਦਰਲੇ ਬੱਚੇ ਦੀ ਸੁੰਗੜੀ ਨਲੀ ਨੂੰ ਠੀਕ ਕਰਨ ਲਈ ਸਟੰਟ ਲਾਉਣ ਨਾਲ ਗੁਰਦੇ ਨੂੰ ਘੱਟ ਨੁਕਸਾਨ ਪਹੁੰਚੇਗਾ। ਖੋਜਕਾਰਾਂ ਨੇ ਇੱਕ ਨਵੀਂ ਤਕਨੀਕ ਵਿਕਸਤ ਕੀਤੀ ਹੈ, ਜਿਸ ਦੀ ਮਦਦ ਨਾਲ ੧੦੦ ਮਾਈਕ੍ਰੋਮੀਟਰ ਡਾਇਆਮੀਟਰ ਵਾਲੇ ਸਟੰਟ ਬਣਾਏ ਜਾ ਸਕਦੇ ਹਨ।