ਵਿਰਾਟ ਬਣੇ ਸਭ ਤੋਂ ਤੇਜ਼ 20 ਹਜ਼ਾਰੀ

0
1362

ਮਾਨਚੈਸਟਰ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ.ਸੀ.ਸੀ. ਵਿਸ਼ਵ ਕੱਪ ਵਿਚ ਵੈਸਟ ਇੰਡੀਜ਼ ਵਿਰੁੱਧ ਵਿਰਾਟ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰਦੇ ਹੋਏ ਸਭ ਤੋਂ ਤੇਜ਼ ੨੦ ਹਜ਼ਾਰ ਕੌਮਾਂਤਰੀ ਦੌੜਾਂ ਬਣਾ ਲਈਆਂ। ਵਿਰਾਟ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਵੈਸਟ ਇੰਡੀਜ਼ ਦੇ ਬਰਾਇਨ ਲਾਰਾ ਨੂੰ ਵੀ ਇਸ ਮਾਮਲੇ ਵਿਚ ਪਿੱਛੇ ਛੱਡ ਦਿੱਤਾ ਅਤੇ ਸਭ ਤੋਂ ਤੇਜ਼ ੨੦ ਹਜ਼ਾਰ ਕੌਮਾਂਤਰੀ ਦੌੜਾਂ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਵਿਰਾਟ ਨੇ ਵੈਸਟ ਇੰਡੀਜ਼ ਵਿਰੁੱਧ ਵਿਸ਼ਵ ਕੱਪ ਮੈਚ ਵਿਚ ਆਪਣੀਆਂ ੩੭ ਦੌੜਾਂ ਪੂਰੀਆਂ ਕਰਨ ਦੇ ਨਾਲ ਹੀ ਇਹ ਰਿਕਾਰਡ ਬਣਾ ਲਿਆ। ਉਨ੍ਹਾਂ ਕਰੀਅਰ ਵਿਚ ਹੁਣ ਤੱਕ ੧੩੧ ਟੈਸਟ, ੨੨੪ ਇਕ ਦਿਨਾ ਅਤੇ ੬੨ ਟਵੰਟੀ-੨੦ ਕੌਮਾਂਤਰੀ ਮੈਚ ਖੇਡੇ ਹਨ।