ਟਵਿੱਟਰ ਦੇ ਡੇਟਾ ਨੂੰ ਮੁੜ ਲੱਗੀ ਸੰਨ

0
1044

ਸਾਨ ਫ੍ਰਾਂਸਿਸਕੋ: ਮਾਈਕ੍ਰੋ ਬਲਾਗਿੰਰ ਪਲੇਟਫਾਰਮ ਟਵਿੱਟਰ ਦੀ ਸਰੁੱਖਿਆ ਵਿੱਚ ਸੰਨ੍ਹ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ ਖੋਜਕਰਤਾ ਨੇ ਟਵਿੱਟਰ ਦੇ ਇੱਕ ਐਂਡ੍ਰਾਇਡ ਐਪ ਵਿੱਚ ਖਾਮੀ ਰਾਹੀਂ ਉਸ ਤੋਂ ਕਰੀਬ ੧.੭ ਕਰੋੜ ਯੂਜ਼ਰਜ਼ ਦੇ ਫੋਨ ਨੰਬਰ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਸੁਰੱਖਿਆ ਮਾਮਲਿਆਂ ਦੇ ਖੋਜਕਰਤਾ ਇਬ੍ਰਾਹਿਮ ਬਾਲਿਕ ਦਾ ਕਹਿਣਾ ਹੈ ਕਿ ਟਵਿੱਟਰ ਦੇ ਕਾਂਟੈਕਟ ਅਪਲੋਡ ਫੀਚਰ ਰਾਹੀ ਫੋਨ ਨੰਬਰਾਂ ਦੀ ਪੂਰੀ ਅਪਲੋਡ ਹੋ ਸਕਦੀ ਹੈ।
ਉਨ੍ਹਾਂ ਕਿਹਾ, ”ਜੇਕਰ ਤੁਸੀਂ ਆਪਣਾ ਫੋਨ ਨੰਬਰ ਅਪਲੋਡ ਕਰਦੇ ਹੋ ਤਾਂ ਬਲਦੇ ਵਿੱਚ ਇਹ ਯੂਜ਼ਰ ਪੂਰਾ ਡੇਟਾ ਸਾਹਮਣੇ ਲਿਆ ਦਿੰਦਾ ਹੈ।” ਇਸ ਢੰਗ ਨਾਲ ਪ੍ਰਭਾਵਿਤ ਹੋਣ ਵਾਲਿਆ ਵਿਚ ਜ਼ਿਆਦਾਤਰ ਇਜਰਾਈਲ, ਤੁਰਕੀ, ਈਰਾਨ, ਗ੍ਰੀਸ, ਅਮਰੀਕਾ, ਫਰਾਂਸ ਤੇ ਜਰਮਨੀ ਦੇ ਯੂਜ਼ਰਜ਼ ਦੱਸੇ ਗਏ
ਹਨ।