ਕੈਲਗਰੀ: ਕੈਨੇਡਾ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਉਹ ਇਕ ਵਾਰ ਮੁੜ ਪੰਜਾਬੀਆਂ ਦੇ ਦਮ ਤੇ ਸਰਕਾਰ ਬਣਾ ਸਕਣਗੇ। ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਿੱਤੇ ੧੮ ਪੰਜਾਬੀਆਂ ਵਿਚੋਂ ਪੰਜਾਬੀ ਟਰੂਡੋ ਦੀ ਪਾਰਟੀ ਦੇ ਸਭ ਤੋਂ ਜ਼ਿਆਦਾ ੧੩ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।
ਉਧਰ ਕੰਜ਼ਰਵੇਟਿਵ ਪਾਰਟੀ ਦੇ ਚਾਰ ਤੇ ਐੱਨਡੀਪੀ ਦਾ ਇਕ ਪੰਜਾਬੀ ਇਸ ਵਾਰ ਐੱਮਪੀ ਚੁਣਿਆ ਗਿਆ ਹੈ।
੨੦੧੫ ਦੀਆਂ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਨੇ ੧੮੪ ਸੀਟਾਂ ਤੇ ਜਿੱਤ ਦਰਜ ਕੀਤਾ ਸੀ ਪਰ ਇਸ ਵਾਰ ਇਹ ੧੫੭ ਸੀਟਾਂ ਤੇ ਸਿਮਟ ਗਈ ਹੈ। ਚੋਣ ਨਤੀਜਿਆਂ ਵਿੱਚ ਲਿਬਰਲ ਪਾਰਟੀ ਨੂੰ ੧੫੬, ਕੰਜ਼ਰਵੇਟਿਵ ਪਾਰਟੀ ਨੂੰ ੧੨੧ , ਬਲੌਕ ਕਿਊਬੈਕਵਾ ਨੂੰ ੩੨ ਅਤੇ ਐੱਨਡੀਪੀ ਨੂੰ ੨੫ ਸੀਟਾਂ ਲੈ ਗਈ ਹੈ।
ਬਹੁਮਤ ਹਾਸਲ ਕਰਨ ਵਾਸਤੇ ੧੭੦ ਸੀਟਾਂ ਦੀ ਲੋੜ ਸੀ ਪਰ ਹੁਣ ਲਿਬਰਲ ਸਰਕਾਰ ਨੂੰ ਕਿਸੇ ਇੱਕ ਹੋਰ ਪਾਰਟੀ ਦਾ ਆਸਰਾ ਲੈ ਕੇ ਸਰਕਾਰ ਬਣਾਉਣੀ ਪਵੇਗੀ।