ਟਿੱਮ ਉੱਪਲ ਦੀ ਜਿੱਤ ‘ਤੇ ਪਿੰਡ ਬੱਸੀਆਂ ਝੂਮਿਆ

0
1058

ਟਿਮ ਉੱਪਲ ਦੀ ਜਿੱਤ ਤੇ ਉਨਾਂ ਦੇ ਜੱਦੀ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ ਹੈ। ਕਿ ਟਿਮ ਉੱਪਲ ਐਡਮਿੰਟਨ ਸੇਰਵੁੱਡ ਪਾਰਕ ਲਈ ੨੦੦੮ ਤੋਂ ੨੦੧੫ ਤੱਕ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਹੈ। ਉਹ ਬੈਂਕਰ ਤੇ ਰੇਡੀਓ ਹੋਸਟ ਹਨ, ਜੋ ਐਡਮਿੰਟਨ ਮਿੱਲਵੁੱਡਜ਼ ਲਈ ਕੈਨੇਡਾ ਦੀ ਸੰਸਦ ਵਿੱਚ ਮੈਂਬਰ ਚੁਣਿਆ ਜਾਂਦਾ ਹੈ।
੧੫ ਜੁਲਾਈ ੨੦੧੩ ਨੂੰ ਟਿਮ ਉੱਪਲ ਲੋਕਤੰਤਰੀ ਸੁਧਾਰ ਰਾਜ ਮੰਤਰੀ ਬਣੇ। ਉਹ ੨੦੧੫ ਦੀਆਂ ਚੋਣਾਂ ਵਿੱਚ ਐਡਮਿੰਟਨ ਮਿਲਵੁੱਡਜ਼ ਦੀ ਚੋਣ ਦੌਰਾਨ ਲਿਬਰਲ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸਿੰਘ ਸੋਹੀ ਤੋਂ ਹਾਰ ਗਏ ਸਨ, ਪਰ ਹੁਣ ੨੦੧੯ ਦੀਆਂ ਚੋਣਾਂ ਵਿੱਚ ਅਮਰਜੀਤ ਸਿੰਘ ਸੋਹੀ ਤੋਂ ਸੀਟ ਜਿੱਤ ਕੇ ਰਾਏਕੋਟ ਇਲਾਕੇ ਦਾ ਨਾਮ ਰੋਸ਼ਨ ਕੀਤਾ।