ਸਰੀ ‘ਚ ਸਾਲਾਨਾ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ

0
1262

ਸ਼ਹੀਦ ਪਰਿਵਾਰਾਂ ਦਾ ਗੋਲਡ ਮੈਡਲਾਂ ਨਾਲ ਹੋਵੇਗਾ ਸਨਮਾਨ

ਸਰੀ: ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਮੀਰੀ ਪੀਰੀ ਦਿਵਸ ਦੇ ਸਬੰਧ ਵਿੱਚ ੨੭ ਜੁਲਾਈ ਨੂੰ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਵੇਰੇ ੮ ਵਜੇ ਆਰੰਭ ਹੋ ਕੇ ੨:੩੦ ਵਾਪਸ ਪਰਤੇਗਾ। ਉਪਰੰਤ ਖੁੱਲ੍ਹੇ ਪੰਡਾਲ ਵਿੱਚ ਗੁਰਮਤਿ ਦੀਵਾਨ ਸੱਜਣਗੇ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾਵਾਚਕ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਗੁਰ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ। ਭਾਈ ਹਰਦੀਪ ਸਿੰਘ ਨਿੱਜਰ ਅਤੇ ਸਮੂਹ ਪ੍ਰਬੰਧਕ ਵੀਰਾਂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਿਸ ਪਾਰਕ ਵਿੱਚ ਇਹ ਸਾਰੇ ਸਮਾਗਮ ਹੋਣੇ ਹਨ ਉਨ੍ਹਾਂ ਪਾਰਕਾਂ ਦੇ ਰੰਗ ਰੋਗਨ ਅਤੇ ਸਫਾਈ ਦੀ ਸੇਵਾ ਸਾਰੇ ਹੀ ਵਲੰਟੀਅਰ ਵੀਰਾਂ ਨੇ ਬਹੁਤ ਹੀ ਤਨਦੇਹੀ ਨਾਲ ਦੋ ਹਫ਼ਤਿਆਂ ਵਿੱਚ ਮੁਕੰਮਲ ਕਰਕੇ ਪਾਰਕਿੰਗ ਦੀ ਨੁਹਾਰ ਬਦਲ ਦਿੱਤੀ ਸਮੂਹ ਖਾਲਸਾ ਸਾਧ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਵੀਰਾਂ ਨੇ ਸੁੰਦਰ ਨੀਲੀਆਂ ਦਸਤਾਰਾਂ ਅਤੇ ਸਿੱਖ ਭੈਣਾ ਅਤੇ ਬੱਚਿਆਂ ਨੇ ਸੁੰਦਰ ਨੀਲੇ ਦੁਪੱਟੇ, ਕੇਸਕੀ ਸਜਾ ਕੇ ਇਸ ਵਿਸ਼ਾਲ ਨਗਰ ਕੀਰਤਨ ਦੀ ਸ਼ੋਭਾ ਨੂੰ ਪੂਰੇ ਸੰਸਾਰ ਵਿਚ ਫੈਲਾਉਣ ਦਾ ਨਿਮਾਣਾ ਯਤਨ ਕਰਨਾ ਹੈ। ਸੰਗਤਾਂ ਦੇ ਸਹਿਯੋਗ ਨਾਲ ਵੱਖ ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਲਗਾਏ ਜਾਣਗੇ। ਪ੍ਰਬੰਧਕਾਂ ਵੱਲੋਂ ਇਨ੍ਹਾਂ ਸਾਰੇ ਹੀ ਸਮਾਗਮਾਂ ਨੂੰ ਸਫਲ ਬਣਾਉਣ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਹਾਜਰੀਆਂ ਭਰਨ ਦੀ ਬੇਨਤੀ ਕੀਤੀ ਹੈ।
ਗੁਰਮੀਤ ਸਿੰਘ ਤੂਰ