ਸੁੰਦਰ ਪਿਚਾਈ ਦਾ ਪਦਮ ਭੂਸ਼ਣ ਨਾਲ ਸਨਮਾਨ

0
557

ਵਾਸ਼ਿੰਗਟਨ: ਗੂਗਲ ਤੇ ਆਲਮੀ ਪੱਧਰ ਦੀ ਕੰਪਨੀ ਅਲਫਾਬੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਦਾ ਅੱਜ ਇੱਥੇ ਭਾਰਤੀ ਰਾਜਦੂਤ ਕੋਲੋਂ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ। ਇਸ ਮੌਕੇ ਸੁੰਦਰ ਪਿਚਾਈ ਨੇ ਕਿਹਾ, ‘ਭਾਰਤ ਮੇਰੇ ਜੀਵਨ ਦਾ ਹਿੱਸਾ ਹੈ ਤੇ ਜਿੱਥੇ ਵੀ ਮੈਂ ਜਾਂਦਾ ਹਾਂ, ਇਸ ਨੂੰ ਨਾਲ ਲੈ ਕੇ ਜਾਂਦਾ ਹਾਂ।’ ਭਾਰਤੀ-ਅਮਰੀਕੀ ਪਿਚਾਈ ਨੂੰ ਇਸ ਸਾਲ ਵਪਾਰ ਤੇ ਉਦਯੋਗ ਖੇਤਰ ਵਿਚ ਪਦਮ ਭੂਸ਼ਣ ਸਨਮਾਨ ਦਿੱਤਾ ਗਿਆ ਸੀ। ਸੁੰਦਰ ਨੂੰ ਇਹ ਸਨਮਾਨ ਪਰਿਵਾਰਕ ਮੈਂਬਰ ਦੀ ਹਾਜ਼ਰੀ ਵਿਚ ਦਿੱਤਾ ਗਿਆ।