ਕੈਨੇਡਾ ‘ਚ ਵਿਦਿਆਰਥੀ ਵੀਜ਼ਾ ਤੇ ਵਰਕ ਪਰਮਿਟ ਬੰਦ ਨਹੀਂ ਹੋ ਸਕਦਾ-ਸੋਹੀ

0
2018

ਪਿਛਲੇ ਦਿਨੀਂ ਕੈਨੇਡਾ ਦੀ ਇਕ ਰਾਜਨੀਤਕ ਪਾਰਟੀ ਦੇ ਇਕ ਆਗੂ ਨੇ ਬਿਆਨ ਦੇ ਕਿ ਲੋਕਾਂ ‘ਚ ਹੈਰਾਨੀ ਪੈਦਾ ਕਰ ਦਿੱਤੀ ਸੀ, ਜਿਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ‘ਚ ਆਉਣ ਵਾਲੀ ਸਰਕਾਰ ਸਾਡੀ ਪਾਰਟੀ ਦੀ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਵਿਦਿਆਰਥੀ ਵੀਜ਼ਾ ਤੇ ਵਰਕ ਪਰਮਿੰਟ ਵੀਜ਼ਾ ਦੇ ਨਾਲ ਹੀ ਵਿਜਟਰ ਵੀਜ਼ੇ ‘ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਦੇਵਾਗੀ, ਦੇ ਜਵਾਬ ‘ਚ ਲਿਬਰਲ ਪਾਰਟੀ ਦੇ ਕੇਂਦਰੀ ਸ੍ਰੋਤ ਮੰਤਰੀ ਅਮਰਜੀਤ ਸਿੰਘ ਸੋਹੀ ਨੇ ਕਿਹਾ ਕਿ ਕੈਨੇਡਾ ‘ਚ ਕਿਸੇ ਵੀ ਹਾਲਤ ‘ਚ ਇੰਮੀਗ੍ਰੇਸ਼ਨ ਬੰਦ ਨਹੀ ਹੋ ਸਕਦੀ ਤੇ ਵਿਦਿਆਰਥੀ ਵੀਜ਼ਾ ਕਿਸੇ ਵੀ ਹਾਲਤ ‘ਚ ਬੰਦ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਇਸ ਵਕਤ ਕੈਨੇਡਾ ਕੋਲ ਹੁਨਰੀ ਵਰਕਰਾਂ ਦੀ ਬਹੁਤ ਘਾਟ ਹੈ, ਕਿਉਕਿ ੨੦੩੦ ਤੱਕ ੧੦੦ ਕਾਮਿਆਂ ਮਗਰ ੯੮ ਰਿਟਾਇਰਮੈਂਟ ‘ਤੇ ਹੋਣਗੇ, ਜਿਸ ਕਰਕੇ ਕੈਨੇਡਾ ਨੂੰ ਬਹੁਤ ਕਾਮਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਮੂਲ ਵਾਸੀਆਂ ਦੀ ਜਨਸੰਖਿਆ ‘ਚ ਬਹੁਤ ਕਮੀ ਆਈ ਹੈ, ਜਿਸ ਕਰਕੇ ਆਉਣ ਵਾਲੇ ਸਮੇਂ ਨੂੰ ਭਾਪਦੇ ਹੋਏ ਕੈਨੇਡਾ ਸਰਕਾਰ ਨੂੰ ਨੌਜਵਾਨਾਂ ਦੀ ਭਾਰੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ ਤੋਂ ਆ ਰਹੇ ਵਿਦਿਆਰਥੀਆਂ ‘ਚੋਂ ਕੁਝ ਵਿਦਿਆਰਥੀ ਇੱਥੇ ਆ ਕਿ ਗਲਤ ਹਰਕਤਾਂ ਕਰਦੇ ਹਨ, ਸਾਡੀ ਸਰਕਾਰ ਵਲੋਂ ਇਕ ਵਾਰ ਉਨ੍ਹਾਂ ਨੂੰ ਕੈਨੇਡਾ ਦੇ ਸਿਸਟਮ ‘ਚ ਰਹਿਣ ਦੀ ਹਦਾਇਤ ਕੀਤੀ ਜਾਦੀ ਹੈ।