ਜ਼ਿਆਦਾ ਭਾਸ਼ਾਵਾਂ ਸਿੱਖਣ ਨਾਲ ਦਿਮਾਗ ਹੁੰਦੇ ਤੇਜ਼

0
1998

ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇੱਕ ਤੋਂ ਜ਼ਿਆਦਾ ਭਾਸ਼ਾ ਸਿਖਾਏ ਜਾਣ ਨਾਲ ਉਨ੍ਹਾਂ ਦੇ ਦਿਮਾਗ ਦਾ ਵਿਕਾਸ ਬਿਹਤਰ ਤਰੀਕੇ ਨਾਲ ਹੁੰਦਾ ਹੇ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਦੋ ਭਾਸ਼ਾ ਜਾਣਦਾ ਹੈ ਤਾਂ ਉਸ ਦਾ ਦਿਮਾਗ ਦੇ ਦੋ ਵੱਖਰੇ-ਵੱਖਰੇ ਹਿੱਸੇ ਐਕਟੀਵੇਟ ਹੋ ਜਾਂਦੇ ਹਨ। ਇਸ ਨਾਲ ਧਿਆਨ ਦੇਣ ਦੀ ਸਮਰੱਥਾ ਵਧਦੀ ਹੈ। ਇਹ ਪ੍ਰਮਾਣਿਤ ਹੋ ਚੁੱਕਾ ਹੈ ਕਿ ਜੋ ਲੋਕ ਦੋ ਭਾਸ਼ਾਵਾਂ ਨੂੰ ਜਾਣਦੇ ਹਨ, ਧਿਆਨ ਦੇ ਟੈਸਟ ਵਿੱਚ ਉਹ ਇੱਕ ਭਾਸ਼ਾ ਜਾਣਨ ਵਾਲਿਆਂ ਨਾਲੋਂ ਬਿਹਤਰ ਪ੍ਰਫਾਰਮ ਕਰਦੇ ਹਨ। ਕਈ ਸਟੱਡੀਜ਼ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਡਿਮੇਂਸ਼ੀਆ ਅਤੇ ਅਲਟਸ਼ਾਈਮਰਸ਼ ਨਾਲ ਮਰੀਜ਼ਾਂ ਦੀ ਸਿਹਤ ‘ਚ ਭਾਸ਼ਾ ਸਿੱਖਣ ‘ਤੇ ਜਲਦੀ ਸੁਧਾਰ ਹੁੰਦਾ ਹੈ।