ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਬਣੇਗਾ ਅਮਰੀਕਾ ਵਿਚ ਡਾਕਘਰ, ਅਮਰੀਕੀ ਸੰਸਦ ‘ਚ ਬਿਲ ਪੇਸ਼

0
1045

ਅਮਰੀਕਾ ‘ਚ ਇੱਕ ਡਾਕਘਰ ਦਾ ਨਾਂ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਸੰਸਦ ‘ਚ ਇੱਕ ਬਿਲ ਪੇਸ਼ ਕੀਤਾ ਗਿਆ ਹੈ। ਇਹ ਬਿੱਲ ਟੈਕਸਾਸ ‘ਚ ਸੰਸਦ ਮੈਂਬਰ ਲਿਜੀ ਫਲੈੱਚਰ ਨੇ ਪੇਸ਼ ਕੀਤਾ ਹੈ। ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ ‘ਚ ਡਿਊਟੀ ‘ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਦਾੜ੍ਹੀ ਵਦਾਉਣ ਅਤੇ ਪੱਗ ਪਹਿਨਣ ਦੀ ਛੋਟ ਮਿਲੀ ਸੀ। ਲੈੱਚਰ ਨੇ ਇਹ ਬਿੱਲ ਪੇਸ਼ ਕੀਤਾ। ਇਸ ‘ਚ 315 ਐਡਿਕਸ ਹਾਵੇਲ ਰੋਡ ‘ਤੇ ਸਥਿਤ ਡਾਕਘਰ ਦਾ ਨਾਂ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਡਿਪਟੀ ਧਾਲੀਵਾਲ ਨੇ ਭਾਈਚਾਰੇ ਦੀ ਅਗਵਾਈ ਕੀਤੀ ਹੈ। ਉਨ੍ਹਾਂ ਸੇਵਾ ਦੌਰਾਨ ਸਮਾਨਤਾ, ਸੰਪਰਕ ਅਤੇ ਭਾਈਚਾਰੇ ਲਈ ਕੰਮ ਕੀਤਾ ਹੈ।” ਉਨ੍ਹਾਂ ਕਿਹਾ ਕਿ ਡਾਕਘਰ ਦਾ ਨਾਂ ਧਾਲੀਵਾਲ ਦੇ ਨਾਂ ‘ਤੇ ਰੱਖਣ ਨਾਲ ਇਹ ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦਾ ਬਲੀਦਾਨ ਸਾਨੂੰ ਹਮੇਸ਼ਾ ਯਾਦ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹਿਊਸਟਨ ਪੁਲਿਸ ਵਿਭਾਗ ਨੇ ਡਿਊਟੀ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਨੂੰ ਪਹਿਨਣ ਦੀ ਇਜਾਜ਼ਤ ਦੇਣ ਵਾਲੀ ਨੀਤੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੀ ਟੈਕਸਸ ਦੀ ਸਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਬਣ ਗਈ ਸੀ।