ਰੋਹਿਤ ਦਾ ਧਮਾਕਾ, ਪਹਿਲੀ ਵਾਰ ਟੈਸਟ ਕ੍ਰਿਕਟ ਵਿਚ ਜੜਿਆ ਦੋਹਰਾ ਸੈਂਕੜਾ

0
997

ਭਾਰਤ ਅਤੇ ਦੱਖਣੀ ਅਫਰੀਕਾ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ ਰਾਂਚੀ ਦੇ ਜੀਐਸਸੀਏ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ 370 ਦੌੜਾਂ ਬਣਾਈਆਂ ਹਨ। ‘ਹਿਟਮੈਨ’ ਰੋਹਿਤ ਨੇ ਰਾਂਚੀ ਟੈਸਟ ਮੈਚ ਵਿਚ ਅਪਣੇ ਧਮਾਕੇਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਦੋਹਰਾ ਸੈਂਕੜਾ ਜੜ ਦਿੱਤਾ ਹੈ।
ਪਹਿਲੇ ਦਿਨ 117 ਦੌੜਾਂ ਦੀ ਨਾਬਾਦ ਪਾਰੀ ਖੇਡਣ ਤੋਂ ਬਾਅਦ ਉਹ ਫਿਰ ਤੋਂ ਦੂਜੇ ਦਿਨ ਮੈਦਾਨ ਵਿਚ ਉਤਰੇ ਅਤੇ ਉਸੇ ਅੰਦਾਜ਼ ਵਿਚ ਨਜ਼ਰ ਆਏ। ਦੇਖਦੇ ਹੀ ਦੇਖਦੇ ਰੋਹਿਤ ਸ਼ਰਮਾ ਨੇ ਅਪਣੇ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਜੜ ਦਿੱਤਾ। ਰੋਹਿਤ ਨੇ 249 ਗੇਂਦਾਂ ਵਿਚ 28 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ ਅਪਣੇ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਬਣਾਇਆ। ਰੋਹਿਤ ਨੇ 88ਵੇਂ ਓਵਰ ਦੀ ਤੀਜੀ ਗੇਂਦ ‘ਤੇ ਛੱਕਾ ਲਗਾ ਕੇ ਸੈਂਕੜਾ ਪੂਰਾ ਕੀਤਾ।
ਰੋਹਿਤ ਸ਼ਰਮਾ ਟੈਸਟ ਅਤੇ ਵਨ ਡੇ ਇੰਟਰਨੈਸ਼ਨਲ ਵਿਚ 200 ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ ਅਤੇ ਕ੍ਰਿਸ ਗੇਲ ਇਹ ਕਾਰਨਾਮਾ ਕਰ ਚੁੱਕੇ ਹਨ। ਟੈਸਟ ਦੇ ਉਪ-ਕਪਤਾਨ ਅਜਿੰਕਿਆ ਰਹਾਣੇ ਨੇ ਅਪਣੇ ਕੈਰੀਅਰ ਦਾ 11ਵਾਂ ਸੈਂਕੜਾ ਲਗਾਇਆ ਹੈ। ਰੋਹਿਤ ਨੇ 169 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ 11 ਵਾਂ ਸੈਂਕੜਾ ਲਗਾਇਆ।