ਆਮ ਲੋਕਾਂ ’ਤੇ ਕਾਰਪੋਰੇਟਾਂ ਨਾਲੋਂ ਵੱਧ ਟੈਕਸ: ਰਾਹੁਲ

0
464

ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਆਮ ਲੋਕਾਂ ’ਤੇ ਟੈਕਸਾਂ ਦਾ ਬੋਝ ਵਧਾਉਂਦੀ ਜਾ ਰਹੀ ਹੈ ਜਦਕਿ ਆਪਣੇ ‘ਮਿੱਤਰਾਂ’ ਦਾ ਟੈਕਸ ਘਟਾ ਰਹੀ ਹੈ। ਟਵੀਟ ਕਰਦਿਆਂ ਰਾਹੁਲ ਨੇ ਇਕ ਗ੍ਰਾਫ ਵੀ ਪੋਸਟ ਕੀਤਾ। ਰਾਹੁਲ ਨੇ ਕਿਹਾ ਕਿ ਆਮ ਲੋਕਾਂ ਉਤੇ ਟੈਕਸ ਲੱਗਣ ਨਾਲ ਜਿਹੜਾ ਮਾਲੀਆ ਇਕੱਠਾ ਹੋ ਰਿਹਾ ਹੈ, ਉਹ ਕਾਰਪੋਰੇਟਾਂ ਤੋਂ ਇਕੱਠੇ ਹੋ ਰਹੇ ਮਾਲੀਏ ਨਾਲੋਂ ਵੱਧ ਹੈ। ਇਸ ਦਾ ਕਾਰਨ ਕਾਰਪੋਰੇਟਾਂ ਉਤੇ ਟੈਕਸ ਦਾ ਘੱਟ ਹੋਣਾ ਹੈ। ਰਾਹੁਲ ਨੇ ਟਵੀਟ ਵਿਚ ਲਿਖਿਆ, ‘ਲੋਕਾਂ ਉਤੇ ਟੈਕਸ ਵਧਾਓ, ਮਿੱਤਰਾਂ ਉਤੇ ਟੈਕਸ ਘਟਾਓ ਕਿਉਂਕਿ ਸੂਟ-ਬੂਟ-ਲੁੱਟ ਸਰਕਾਰ ਦਾ ਇਹੀ ਕੁਦਰਤੀ ਤਰੀਕਾ ਹੈ’।