ਵੈਨਕੂਵਰ: ਕੈਨੇਡਾ ਤੇ ਅਮਰੀਕਾ ਵਿਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕਈ ਸਖਤ ਫੈਸਲੇ ਲੈਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਟਰੱਕ ਡਰਾਈਵਰਾਂ ਨੂੰ ਸ਼ਰਾਬ ਤੇ ਮੈਡੀਕਲ ਨਸ਼ੇ ਖਾ ਕੇ ਡਰਾਈਵਰੀ ਕਰਨ ਤੋਂ ਰੋਕਣ ਲਈ ਆਵਾਜਾਈ ਕਾਨੂੰਨ ਵਿਚ ਕੁਝ ਬਦਲਾਅ ਕਰ ਸਕਦੀਆਂ
ਹਨ। ਪਤਾ ਲੱਗਾ ਹੈ ਕਿ ਹਰ ਟਰੱਕ ਡਰਾਈਵਰ ਦਾ ਮਹੀਨੇ ਵਿਚ ਇਕ ਵਾਰ ਡਰੱਗ ਟੈਸਟ ਤੇ ਸਾਲ ਵਿਚ ਦੋ ਵਾਰ ਵਾਲਾਂ ਦੇ ਨਮੂਨੇ ਲੈ ਕੇ ਟੈਸਟ ਕਰਵਾਇਆ ਜਾਵੇਗਾ ਤੇ ਜੇਕਰ ਕੋਈ ਵੀ ਟਰੱਕ ਜਾਂ ਟੈਕਸੀ ਡਰਾਈਵਰਾਂ ਦਾ ਇਨ੍ਹਾਂ ਟੈਸਟਾਂ ਵਿਚ ਨਸ਼ਾ ਕੀਤਾ ਪਾਇਆ ਜਾਂਦਾ ਹੈ, ਤਾਂ ਉਸ ਨੂੰ ਭਾਰੀ ਜਰਮਾਨਾ ਤਾਂ ਭਰਨਾ ਹੀ ਪਵੇਗਾ, ਨਾਲ ਛੇ ਮਹੀਨੇ ਲਈ ਉਸ
ਦਾ ਲਾਇਸੰਸ ਵੀ ਜ਼ਬਤ ਕੀਤਾ ਜਾਵੇਗਾ।