ਰਾਂਚੀ: ਮਹਾਰਾਸ਼ਟਰ ਦੀ ਸੱਤਾ ਗੁਆਉਣ ਤੋਂ ਦੋ ਮਹੀਨਿਆਂ ਦੇ ਅੰਦਰ ਭਾਜਪਾ ਦੇ ਹੱਥੋਂ ਇੱਕ ਹੋਰ ਸੂਬਾ ਖਿਸਕ ਗਿਆ ਹੈ। ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਲਈ ਨਿਰਾਸ਼ਾਜਨਕ ਰਹੇ।
ਚੋਣਾਂ ਤੋਂ ਪਹਿਲਾਂ ੬੫ ਪਾਰ ਦਾ ਨਾਅਰਾ ਲਾ ਰਹੀ ਭਾਜਪਾ ਸਰਕਾਰ ਤੋਂ ਹੀ ਬਾਹਰ ਹੋ ਗਈ। ਆਖ਼ਰੀ ਨਤੀਜਿਆਂ ਤੇ ਰੁਝਾਨਾਂ ਦੇ ਆਧਾਰ ਤੇ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਗਠਜੋੜ ਨੂੰ ੮੧ ਵਿਚੋਂ ੪੭ ਸੀਟਾਂ ਉਧਰ ਭਾਜਪਾ ੨੫ ਸੀਟਾਂ ਤੇ ਸਿਮਟ ਗਈ ਹੈ, ਮੁੱਖ ਮੰਤਰੀ ਰਘੁਵਰ ਦਾਸ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਉਨਾਂ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਜੇਐੱਮਐੱਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਅਗਲੇ ਮੁੱਖ ਮੰਤਰੀ
ਹੋਣਗੇ।
-ਝਾਰਖੰਡ ਦਾ ਲੋਕ ਫ਼ਤਵਾ
ਇਸ ਵਾਰ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਸਭ ਤੋਂ ਜ਼ਿਆਦਾ ੩੩.੪ ਫੀਸਦੀ ਵੋਟਾਂ ਮਿਲੀਆਂ ਹਨ ਪਰ ਸੀਟਾਂ ਦੇ ਮਾਮਲੇ ਵਿੱਚ ਜੇਐੱਮਐੱਮ ਤੋਂ ਪਿੱਛੇ ਹੈ। ਇਸ ਭਾਜਪਾ ਨੇ ਪਿੱਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਸੀਟਾਂ ਤੇ ਚੋਟਾਂ ਲੜੀਆਂ। ਭਾਜਪਾ ਨੂੰ ੨੫ ਤੇ ਜੇਐੱਮਐੱਮ ਨੂੰ ੩੦ ਸੀਟਾਂ ਮਿਲੀਆਂ ਹਨ। ਜੇਐੱਮਐੱਮ ਨੂੰ ੧੮੮ ਫੀਸਦ ਫੋਟ ਮਿਲੇ। ਕਾਂਗਰਸ ੧੩.੮ ਫੀਸਦੀ ਵੋਟਾਂ ਨਾਲ ੧੬ ਸੀਟਾਂ ਜਿੱਤੀ ਹੈ।