ਵਿਗਿਆਨੀਆਂ ਨੇ ਬਣਾਇਆ ਹਵਾ ਤੋਂ ਪਾਣੀ ਸੋਖਣ ਵਾਲਾ ਉਪਕਰਣ

0
1998

ਵਿਗਿਆਨੀਆਂ ਵੱਲੋਂ ਅਜਿਹੇ ਖਾਸ ਉਪਕਰਣ ਨੂੰ ਵਿਕਸਤ ਕੀਤਾ ਗਿਆ ਹੈ ਜੋ ਹਵਾ ਤੋਂ ਪਾਣੀ ਸੋਖ ਸਕਦਾ ਹੈ ਅਤੇ ਧੁੱਪ ਦੀ ਗਰਮੀ ਨਾਲ ਇਸ ਨੂੰ ਛੱਡ ਸਕਦਾ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਇਹ ਖੋਜ ਦੂਰ-ਦਰਾਡੇ ਦੇ ਬੰਜਰ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦਾ ਨਵਾਂ ਸੁਰੱਖਿਅਤ ਸਰੋਤ ਬਣ ਸਕਦਾ ਹੈ। ਦੁਨੀਆ ਭਰ ਵਿਚ ਧਰਤੀ ਦੇ ਵਾਯੂਮੰਡਲ ਦੀ ਹਵਾ ਵਿਚ ਲਗਭਗ 13 ਹਜ਼ਾਰ ਅਰਬ ਟਨ ਪਾਣੀ ਹੈ। ਇਸ ਪਾਣੀ ਨੂੰ ਹਾਸਲ ਕਰ ਲਈ ਕਈ ਉਪਕਰਣ ਵਿਕਸਤ ਕੀਤੇ ਗਏ ਪਰ ਜਾਂ ਤਾਂ ਉਹ ਇਸ ਕੰਮ ਵਿਚ ਅਸਮਰਥ ਸਾਬਤ ਹੋ ਗਏ।
ਜਾਂ ਫਿਰ ਬਹੁਤ ਮੁਸ਼ਕਲ ਸਾਬਤ ਹੋਏ। ਸਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲਿਜੀ ਦੇ ਖੋਜੀਆਂ ਵੱਲੋਂ ਇਹ ਨਵਾਂ ਉਪਕਰਣ ਵਿਕਸਤ ਕੀਤਾ ਗਿਆ ਹੈ। ਇਸ ਵਿਚ ਕਿਸੇ ਜ਼ਹਿਰੀਲੇ ਲੂਣ ਦੀ ਵਰਤੋਂ ਨਹੀਂ ਕੀਤੀ ਗਈ ਸਗੋਂ ਸਸਤੇ. ਸਥਿਰ, ਕੈਲਸ਼ੀਅਮ ਕਲੋਰਾਈਡ ਦੀ ਵਰਤੋਂ ਕੀਤੀ ਗਈ । ਯੂਨੀਵਰਸਿਟੀ ਦੇ ਪੀਐਚਡੀ ਦੇ ਵਿਦਿਆਰਥੀ ਰੇਨੂਯੂਆਨ ਲੀ ਨੇ ਕਿਹਾ ਹੈ ਕਿ ਨਮਕ ਦਾ ਸਬੰਧ ਪਾਣੀ ਨਾਲ ਹੈ ਅਤੇ ਉਹ ਆਲੇ-ਦੁਆਲੇ ਦੇ ਵਾਤਾਵਰਣ ਤੋਂ ਪਾਣੀ ਸੋਖ ਲਵੇਗਾ। ਬਾਅਦ ਵਿਚ ਇਹ ਪਾਣੀ ਦੇ ਤਲਾਬ ਵਿਚ ਤਬਦੀਲ ਹੋ ਸਕੇਗਾ।