ਪੰਜਾਬੀ ਨੌਜਵਾਨ ਨੇ ਅਮਰੀਕਾ ‘ਚ ਕਰਵਾਈ ਬੱਲੇ-ਬੱਲੇ

0
1879

ਅਮਰੀਕਾ- ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਨਕੋਦਰ ‘ਚ ਪਿੰਡ ਉੱਘੀ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ, ਜਿਸ ਨੇ ਅਮਰੀਕਾ ਦੀ ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਿਸ ‘ਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਮਾਣ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਇੰਡੀਆਨ ਮੈਟਰੋਪੋਲੀਟਨ ਪੁਲਸ ‘ਚ ਭਰਤੀ ਹੋਣ ਵਾਲਾ ਪਹਿਲਾ ਪੰਜਾਬੀ ਹੈ। ਪਰਵਾਰਕ ਮੈਬਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਪੱਕੇ ਤੌਰ ‘ਤੇ ਅਮਰੀਕਾ ਗਿਆ ਸੀ। ਉੱਥੇ ਜਾ ਕੇ ਹੀ ਉਸਨੇ ਪੁਲਸ ‘ਚ ਭਰਤੀ ਹੋਣ ਲਈ ਟ੍ਰੇਨਿੰਗ ਲੈਣ ਤੋਂ ਬਾਅਦ ਟੈਸਟ ਪਾਸ ਕੀਤਾ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਇੰਡੀਆਨ ਪੁਲਿਸ ‘ਚ ਭਰਤੀ ਹੋ ਗਿਆ।ਪੂਰੇ ਪਿੰਡ ‘ਚ ਵਿਆਹ ਵਰਗਾ ਮਾਹੌਲ ਬਣਿਆਂ ਹੋਇਆ ਹੈ ਅੰਮ੍ਰਿਤਪਾਲ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆ ਹੋਈਆਂ ਹਨ।