ਇਟਲੀ ‘ਚ ਪਹਿਲੀ ਵਾਰ ਵਕੀਲ ਬਣੀ ਪੰਜਾਬੀ ਕੁੜੀ

0
1471

ਇਟਲੀ ਵਿੱਚ ਇੱਕ ਪੰਜਾਬੀ ਕੁੱੜੀ ਹਰਪ੍ਰੀਤ ਕੌਰ ਨੇ ਵਕਾਲਤ ਪੂਰੀ ਕਰ ਕੇ ਇਟਲੀ ‘ਚ ਪਹਿਲੀ ਪੰਜਾਬਣ ਵਕੀਲ ਬਣਨ ਦਾ ਮਾਣ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਇਟਲੀ ਵਿੱਚ ਉਹ ਪਹਿਲੀ ਭਾਰਤੀ ਕੁੜੀ ਹੈ ਜਿਸ ਨੇ ਆਪਣੀ ਮਿਹਨਤ ਦੇ ਬਲਬੁਤੇ ਏਨੇ ਔਖੇ ਵਿਸ਼ੇ ਨੂੰ ਚੁਣ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਸ ਨੂੰ ਇਹ ਡਿਗਰੀ ਵਿਰੋਨਾ ਯੂਨੀਵਰਸਿਟੀ ਤੋਂ ਮਿਲੀ ਹੈ ਅਤੇ ਉਸ ਦੇ ਦੋ ਸਾਲ ਬ੍ਰੇਸ਼ੀਆ ਵਿਖੇ ਵਕਾਲਤ ਦੀ ਬਕਾਇਦਾ ਪ੍ਰੈਕਟਿਸ ਵੀ ਕਰ ਲਈ ਹੈ। ਜਸਵਿੰਦਰ ਸਿੰਘ ਅਤੇ ਸੰਤੋਸ਼ ਕੌਰ ਦੀ ਬੇਟੀ ਦੀ ਵਿਲੱਖਣ ਪ੍ਰਾਪਤੀ ਤੋਂ ਇਹ ਅਨੁਮਾਨ ਸਹਿਜੇ ਲੱਗ ਜਾਂਦੇ ਹੈ ਕਿ ਵਿਦੇਸ਼ ਵਿੱਚ ਭਾਰਤੀ ਵਿਦਿਆਰਥੀ ਵਿਦਿਆ ਦੇ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ।