ਪੰਜਾਬ ‘ਚ ਹਰੇਕ ਵਿਧਾਇਕ ਨੂੰ ਵਿਕਾਸ ਲਈ ਮਿਲਣਗੇ 5 ਕਰੋੜ

0
2410

ਪੰਜਾਬ ਦੇ ਵਿਧਾਇਕਾਂ ਨੂੰ ਹੁਣ ਸਾਂਸਦਾਂ ਦੀ ਤਰਜ਼ ‘ਤੇ ਐਮ.ਐਲ.ਏ. ਲੈਡ ਫੰਡ ਮਿਲੇਗਾ। ਸਰਕਾਰ ਹਰੇਕ ਵਿਧਾਇਕ ਨੂੰ ਅਪਣੇ ਖੇਤਰ ਦੇ ਵਿਕਾਸ ਦੇ ਲਈ ਪੰਜ ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰੇਗੀ। ਇਸ ਨਾਲ ਸਰਕਾਰ ‘ਤੇ 585 ਕਰੋੜ ਰੁਪਏ ਦਾ ਬੋਝ ਪਵੇਗਾ। ਪੰਜਾਬ ਵਿਚ ਲੰਬੇ ਸਮੇਂ ਤੋਂ ਵਿਧਾਇਕ ਲੈਡ ਫੰਡ ਦੀ ਮੰਗ ਕਰ ਰਹੇ ਸਨ।

ਫੰਡ ਦੇ ਸਬੰਧ ਵਿਚ ਫ਼ੈਸਲਾ ਬੁੱਧਵਾਰ ਨੂੰ ਪੰਜਾਬ ਭਵਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਝਾ ਦੇ ਵਿਧਾਇਕਾਂ ਨਾਲ ਪੰਜਾਬ ਵਿਚ ਆਉਣ ਵਾਲੇ ਬਜਟ ਨੂੰ ਲੈ ਕੇ ਕੀਤੀ ਗਈ ਬੈਠਕ ਵਿਚ ਲਿਆ।