ਪਤਨੀ ਤੇ ਪੁੱਤਰ ਨਾਲ ਰਹਿਣ ਕੈਨੇਡਾ ਪੁੱਜੇ ਹੈਰੀ

0
1454

ਲੰਡਨ: ਬਿਟ੍ਰਿਨ ਦੇ ਪ੍ਰਿੰਸ ਹੈਰੀ ਪਤਨੀ ਮੇਘਨ ਅਤੇ ਪੁੱਤਰ ਆਰਚੀ ਨਾਲ ਸਮਾਂ ਬਿਤਾਉਣ ਲਈ ਕੈਨੇਡਾ ਪੁੱਜ ਗਏ ਹਨ। ਹੈਰੀ ਅਤੇ ਮੇਘਨ ਨੇ ਪਿਛਲੇ ਦਿਨੀਂ ਆਮ ਜੋੜੇ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਦੀ ਖ਼ਾਹਿਸ਼ ਪ੍ਰਗਟ ਕਰਦੇ ਹੋਏ ਸ਼ਾਹੀ ਦਰਜਾ ਛੱਡਣ ਦਾ ਐਲਾਨ ਕੀਤਾ ਸੀ। ਪ੍ਰਿੰਸ ਹੈਰੀ ਆਖਰੀ ਵਾਰ ਸ਼ਾਹੀ ਕਰਤੱਵਾਂ ਨੂੰ ਪੂਰਾ ਕਰਨ ਪਿੱਛੋਂ ਕੈਨੇਡਾ ਰਵਾਨਾ ਹੋ ਗਏ ਸਨ। ਹੈਰੀ ਦੀ ਪਤਨੀ ਮੇਘਨ ਅਤੇ ਉਨ੍ਹਾਂ ਦਾ ਪੁੱਤਰ ਆਰਚੀ ਇਸ ਸਮੇਂ ਵੈਨਕੂਵਰ ਵਿਚ ਹਨ।