ਕਬਾੜ ਤੋਂ ਬਣਾਇਆ ਅਨੋਖਾ ਫੋਨ

0
1639

ਇਕ ਪੁਲਾੜ ਇੰਜੀਨੀਅਰ ਸਮਾਰਟ ਫੋਨ ਤੋਂ ਕਾਫੀ ਪ੍ਰੇਸ਼ਾਨ ਹੋ ਗਈ ਸੀ ਤੇ ਉਹ ਅਜਿਹਾ ਫੋਨ ਚਾਹੁੰਦੀ ਸੀ, ਜਿਹੜਾ ਪ੍ਰੇਸ਼ਾਨ ਨਾ ਕਰੇ।
ਉਸ ਨੇ ੩ ਸਾਲ ਦੀ ਮਿਹਨਤ ਨਾਲ ਕਬਾੜ ਇਕੱਠਾ ਕਰ ਕੇ ਇਕ ਨਵੇਂ ਮੋਬਾਇਲ ਫੋਨ ਦਾ ਇਜਾਦ ਕਰ ਦਿੱਤਾ। ਇਹ ਫੋਨ ਅਜਿਹਾ ਹੈ, ਜਿਸ ਤੋਂ ਸਿਰਫ ਕਾਲਜ਼ ਹੀ ਕੀਤੀਆਂ ਜਾ ਸਕਦੀਆਂ ਹਨ। ਇਸ ਮੋਬਾਇਲ ਫੋਨ ਨੂੰ ਪੁਰਾਣੇ ਫੋਨ ਦੀ ਤਰਜ਼ ‘ਤੇ ਬਣਾਇਆ ਹੈ, ਜਿਸ ਤੇ ਨੰਬਰ ਮਿਲਾਉਣ ਲਈ ਡਾਇਲ ਨੂੰ ਘੁਮਾਉਣਾ ਪੈਂਦਾ ਹੈ, ਜਸਟਿਨ ਹਾਪਟ ਨਾਂ ਦੀ ਇਸ ੩੪ ਸਾਲ ਪੁਲਾੜ ਇੰਜੀਨੀਅਰ ਦਾ ਕਹਿਣਾ ਹੈ ਕਿ ਉਹ ਸਮਾਰਟ ਫੋਨ ਕਾਰਣ ਕਾਫੀ ਪ੍ਰੇਸ਼ਾਨ ਹੋ ਗਈ ਸੀ। ਉਹ ਚਾਹੁਣ ਦੇ ਬਾਵਜੂਦ ਇਸ ਦੀ ਵਰਤੋਂ ਘੱਟ ਨਹੀਂ ਕਰ ਪਾ ਰਹੀ ਸੀ, ਹਰ ਦਿਨ ਸੋਸ਼ਲ ਮੀਡੀਆ ਅਤੇ ਫੋਟੋਆਂ ਕਲਿੱਕ ਕਰਨ ਵਿਚ ਲੰਘ ਜਾਂਦਾ ਸੀ।
ਇਸ ਲਈ ਉਸ ਨੇ ਫੈਸਲਾ ਲਿਆ ਕਿ ਕਿਉਂ ਨਾ ਇਹੋ ਜਿਹਾ ਮੋਬਾਇਲ ਬਣਾਇਆ ਜਾਵੇ, ਜਿਸ ਨਾਲ ਸਿਰਫ ਕਾਲਜ਼ ਕੀਤੀਆਂ ਜਾਣ ਅਤੇ ਮੈਸੇਜ ਅਤੇ ਈ-ਮੇਲਜ਼ ਦਾ ਝੰਜਟ ਹੀ ਖਤਮ ਹੋ ਜਾਵੇ।
ਤਿੰਨ ਸਾਲਾਂ ‘ਚ ਮੈਂ ਕਬਾੜ ਦੀਆਂ ਸਾਰੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਲੱਭਿਆ ਤੇ ਮੋਬਾਇਲ ਬਣਾਉਣਾ ਸ਼ੁਰੂ ਕੀਤਾ। ਇਸ ਦਾ ਕੀ-ਪੈਡ ਪੁਰਾਣੇ ਜ਼ਮਾਨੇ ਦੇ ਫੋਨ ਵਰਗਾ ਹੈ, ਜਿਥੇ ਨੰਬਰ ਮਿਲਾਉਣ ਲਈ ਇਕ-ਇਕ ਨੰਬਰ ਨੂੰ ਘਮਾਉਣਾ ਪੈਂਦਾ ਹੈ। ਇਸ ਦਾ ਸਾਈਜ਼ ਸਿਰਫ ੪ ਇੰਚ ਹੈ ਅਤੇ ਬੈਟਰੀ ਲਾਈਫ ੩੦ ਘੰਟਿਆਂ ਦੀ ਹੈ, ਜਿਹੜੀ ਆਮ ਸਮਾਰਟ ਫੋਨ ਤੋਂ ਕਿਤੇ ਜ਼ਿਆਦਾ ਹੈ। ਇਸ ਅਨੋਖੇ ਮੋਬਾਇਲ ਦੀ ਕੀਮਤ ੧੨,੫੦੦ ਰੁਪਏ ਰੱਖੀ।