ਬੁਢਾਪੇ ’ਚ ਸਰੀਰ ਕਮਜ਼ੋਰ ਅਤੇ ਵੱਖ-ਵੱਖ ਰੋਗਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੋ ਜਾਂਦਾ ਹੈ। ਇਥੋਂ ਤਕ ਕਿ ਸੱਟ ਲੱਗਣ ’ਤੇ ਠੀਕ ਹੋਣ ’ਚ ਵੀ ਸਮਾਂ ਲੱਗਦਾ ਹੈ ਅਤੇ ਹੱਡੀਆਂ ਵੀ ਨਾਜ਼ੁਕ ਬਣ ਜਾਂਦੀਆਂ ਹਨ। ਇਨ੍ਹਾਂ ਸਾਰੇ ਕਾਰਨਾਂ ਨਾਲ ਬਜ਼ੁਰਗਾਂ ਨੂੰ ਆਪਣਾ ਸਰੀਰਕ ਅਤੇ ਮਾਨਸਿਕ ਧਿਆਨ ਜ਼ਿਆਦਾ ਰੱਖਣਾ ਪੈਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜ਼ਿਆਦਾ ਬਜ਼ੁਰਗ ਹੋ ਚੁੱਕੇ ਇਨਸਾਨ ਜੋ ਕਿ 80 ਤੋਂ ਵੱਧ ਉਮਰ ਦੇ ਹੁੰਦੇ ਹਨ, ਉਨ੍ਹਾਂ ਦਾ ਖਾਸ ਧਿਆਨ ਰੱਖਣਾ ਬਣਦਾ ਹੈ।
ਕੁਝ ਸਾਵਧਾਨੀਆਂ ਤਾਂ ਵਰਤਣੀਆਂ ਹੀ ਪੈਣਗੀਆਂ, ਜਿਨ੍ਹਾਂ ‘ਚ ਆਹਾਰ-ਵਿਵਹਾਰ ਤੋਂ ਲੈ ਕੇ ਮਾਨਸਿਕ ਤੰਦਰੁਸਤੀ ਲਈ ਰੁਟੀਨ ਦੇ ਕੁਝ ਨਿਯਮ ਸ਼ਾਮਲ ਹਨ, ਜਿਨ੍ਹਾਂ ‘ਤੇ ਅਮਲ ਕਰ ਕੇ ਤੁਸੀਂ ਆਪਣੇ ਬੁਢਾਪੇ ਨੂੰ ‘ਗੋਲਡਨ ਪੀਰੀਅਡ’ ਬਣਾ ਸਕਦੇ ਹੋ। ਤਾਂ ਜਾਣਦੇ ਹਾਂ ਅਜਿਹੀਆਂ ਹੀ ਕੁਝ ਗੱਲਾਂ:
ਂ ਸੁਖਦ ਬੁਢਾਪੇ ਲਈ ਸੰਤੁਲਿਤ ਆਹਾਰ ਲਓ। ਫਲ ਅਤੇ ਹਰੀਆਂ ਸਬਜ਼ੀਆਂ ਲਓ। ਂ ਤਾਜ਼ਾ ਕੱਟਿਆ ਹੋਇਆ ਸਲਾਦ
ਖਾਓ।
ੰ ਰੈਗੂਲਰ ਯੋਗਾਸਨ, ਕਸਰਤ ਅਤੇ ਮਾਲਿਸ਼ ਕਰੋ। ਸਵੇਰੇ-ਸ਼ਾਮ ਸੈਰ ਕਰਨ ਲਈ ਜ਼ਰੂਰ ਜਾਓ ਅਤੇ ਲੰਬਾ ਸਾਹ ਲਓ। ਰੋਜ਼ਾਨਾ ਸਵੇਰੇ ਧੁੱਪ ‘ਚ 5-10ਮਿੰਟ ਤਕ ਪੂਰੇ ਸਰੀਰ ‘ਤੇ ਖੁੱਲ੍ਹੀਆਂ ਕਿਰਨਾਂ ਲੈਣਾ ਉਪਯੋਗੀ ਰਹਿੰਦਾ ਹੈ।
– ਖੁਦ ਨੂੰ ਕਬਜ਼ ਤੋਂ ਬਚਾ ਕੇ ਰੱਖੋ। ਕਬਜ਼ ਬਹੁਤ ਸਾਰੀਆਂ ਬੀਮਾਰੀਆਂ ਦਾ ਘਰ ਹੈ। ਰਾਤ ਦੇ ਭੋਜਨ ਤੋਂ ਇਕ ਘੰਟਾ ਬਾਅਦ ‘ਈਸਬਗੋਲ’ ਜਾਂ ‘ਤ੍ਰਿਫਲਾ’
ਚੂਰਨ ਇਕ ਚੱਮਚ ਰੈਗੂਲਰ ਵਰਤੋਂ ਕਰੋ।
– ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਲਓ। ਸ਼ੌਚ ਲਈ ਕਦੇ ਜ਼ੋਰ ਨਾ ਲਗਾਓ। ਇਸ ਨਾਲ ਕਬਜ਼ ਦਾ ਖਦਸ਼ਾ ਵਧ ਜਾਂਦਾ ਹੈ।
– ਚਾਵਲ, ਨਮਕ, ਘਿਓ, ਤੇਲ, ਤਲੀਆਂ-ਭੁੰਨੀਆਂ ਚੀਜ਼ਾਂ, ਮਠਿਆਈ ਅਤੇ ਆਈਸਕ੍ਰੀਮ ਖਾਣਾ ਘੱਟ ਕਰੋ।
ਕੁਦਰਤੀਜੀਵਨ ਜਿਊਣ ਦਾ ਰਸਤਾ ਅਪਣਾਓ।ਜੀਵਨਸ਼ੈਲੀ ਜਿੰਨੀ ਕੁਦਰਤ ਦੇ ਨੇੜੇ ਹੋਵੇਗੀ, ਤੁਸੀਂ ਓਨੇ ਹੀ ਸਿਹਤਮੰਦ ਹੋਵੋਗੇ। ਖੰਡ ਨੂੰ ਅਲਵਿਦਾ ਕਰੋ ਅਤੇ ਸ਼ਹਿਦ ਦੀ ਵਰਤੋਂ ਜਿੰਨੀ ਹੋ ਸਕੇ, ਕਰੋ। ਆਂਵਲਾ ਬੁਢਾਪੇ ਲਈ ਅੰਮ੍ਰਿਤ ਹੈ।
– ਸਿਗਰਟਨੋਸ਼ੀ ਅਤੇ ਨਸ਼ੇ ਦੀਆਂ ਆਦਤਾਂ ਨਾਲ ਆਪਣੇ ਆਪ ਨੂੰ ਬਚਾ ਕੇ ਰੱਖੋ।
– ਮੈਡੀਕਲ ਚੈਕਅੱਪ ਕਰਵਾਓ ਙ ਲੋੜ ਪੈਣ ‘ਤੇ ਸਹੀ ਡਾਕਟਰ ਦਾ ਸਹਾਰਾ ਲਓ।
– ਜ਼ਿਆਦਾ ਬੋਲਣ ਦੀ ਬਜਾਏ ਜ਼ਿਆਦਾ ਸੁਣਨ ਦੀ ਆਦਤ ਪਾਓ। ਸਵੇਰੇ ਅਤੇ ਸ਼ਾਮ ਕੁਝ ਸਮੇਂ ਤਕ ਮੌਨ
ਰਹੋ।