ਸਰਪੰਚ ਦੇ ਫੋਨ ’ਤੇ ਸੀ ਐਮ ਮਾਨ ਦਾ ਵੱਡਾ ਐਕਸ਼ਨ

0
9

ਨਸ਼ੇ ਖਿਲਾਫ ਪੰਜਾਬ ਸਰਕਾਰ ਦਾ ਭਿਆਨਕ ਰੂਪ ਨਜ਼ਰ ਆਇਆ ਹੈ, ਜਿਸ ’ਚ ਪਿੰਡ ਨਾਰੰਗਵਾਲ ’ਚ ਇਕ ਔਰਤ ਸ਼ਰੇਆਮ ਨਸ਼ਾ ਵੇਚ ਰਹੀ ਸੀ। ਜਦੋਂ ਸਰਪੰਚ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਮਹਿਲਾ ਸਮੱਗਲਰ ਉਸ ਨੂੰ ਬੋਲੀ,“ਅਸੀਂ ਕੋਈ ਅੱਜ ਦੇ ਵੇਚਦੇ ਹਾਂ, ਮੈਂ ਤਾਂ ਏਦਾਂ ਹੀ ਨਸ਼ਾ ਵੇਚੂੰ’ ਜੇ ਹਿੰਮਤ ਹੈ ਤਾਂ ਕੱਲੇ ਨੂੰ ਕੱਲਾ ਟੱਕਰੇ ਇਸ ਸਾਰੀ ਬਹਿਸ ਦੀ ਸਰਪੰਚ ਦੇ ਸਾਥੀਆਂ ਨੇ ਮੋਬਾਈਲ ’ਤੇ ਵੀਡੀਓ ਬਣਾ ਲਈ, ਜੋ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਹ ਵੀਡੀਓ ਸੀ. ਐੱਮ. ਭਗਵੰਤ ਸਿੰਘ ਮਾਨ ਕੋਲ ਪੁੱਜੀ ਤਾਂ ਉਨ੍ਹਾਂ ਨੇ ਸਰਪੰਚ ਨਾਲ ਸੰਪਰਕ ਕੀਤਾ ਅਤੇ ਮਹਿਲਾ ਸਮੱਗਲਰ ’ਤੇ ਤੁਰੰਤ ਕਾਰਵਾਈ ਲਈ ਪੁਲਸ ਨੂੰ ਹੁਕਮ ਦਿੱਤੇ।ਵੀਰਵਾਰ ਦੇਰ ਰਾਤ ਨੂੰ ਪੁਲਸ ਅਧਿਕਾਰੀ ਫੋਰਸ ਨਾਲ ਮਹਿਲਾ ਨਸ਼ਾ ਸਮੱਗਲਰ ਦੇ ਘਰ ਪੁੱਜੇ ਅਤੇ ਉਸ ਦੇ ਘਰ ’ਤੇ ਬੁਲਡੋਜ਼ਰ ਚਲਾ ਦਿੱਤਾ।
ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮ ਔਰਤ ਕੁਲਬੀਰ ਕੌਰ, ਉਸ ਦੇ ਪਤੀ ਬਲਵੰਤ ਸਿੰਘ ਅਤੇ ਤਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਮੁਲਜ਼ਮਾਂ ’ਤੇ ਪਹਿਲਾਂ ਵੀ ਨਸ਼ਾ ਐਕਟ ਤਹਿਤ ਕੇਸ ਦਰਜ ਹਨ।
ਪਿੰਡ ਨਾਰੰਗਵਾਲ ਦੇ ਮਨਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ 26 ਫਰਵਰੀ ਨੂੰ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿੰਡ ‘ਚ ਇਕ ਔਰਤ ਚਿੱਟੇ ਦਾ ‘ਕਾਲਾ ਧੰਦਾ ਕਰਦੀ ਹੈ।ਉਸ ਨੇ ਟ੍ਰੈਪ ਲਗਾ ਕੇ ਨਸ਼ਾ ਖਰੀਦਣ ਆਏ ਨੌਜਵਾਨਾਂ ਨੂੰ ਫੜ ਲਿਆ ਅਤੇ ਉਨ੍ਹਾਂ ਦੀ ਵੀਡੀਓ ਬਣਾਈ, ਜਿਸ ‘ਚ ਨਸ਼ਾ ਖਰੀਦਣ ਵਾਲੇ ਸਾਫ ਕਹਿ ਰਹੇ ਸਨ ਕਿ ਉਹ ਉਕਤ ਔਰਤ ਤੋਂ ਨਸ਼ਾ ਲੈਂਦੇ ਹਨ।
ਇਸ ਤੋਂ ਬਾਅਦ ਉਹ ਔਰਤ ਨੂੰ ਸਮਝਾਉਣ ਗਏ ਕਿ ਉਹ ਨਸ਼ੇ ਦਾ ਧੰਦਾ ਬੰਦ ਕਰ ਦੇਵੇ ਪਰ ਉਲਟਾਔਰਤ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗੀ ਅਤੇ ਕਹਿਣ ਲੱਗੀ ਕਿ ‘ਉਹ ਤਾਂ ਇਸੇ ਹੀ ਤਰ੍ਹਾਂ ਨਸ਼ਾ ਵੇਚੇਗੀ, ਜੋ ਕਰਨਾ ਹੈ ਉਹ ਕਰ ਲੈਣ। ਉਸ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ
ਦਿੱਤੀ।
ਉਹ ਵੀਡੀਓ ਵਾਇਰਲ ਹੋਈ ਤਾਂ ਉਸ ਕੋਲ ਇਕ ਅਣਪਛਾਤੇ ਨੰਬਰ ਤੋਂ ਕਾਲੀ ਆਈ। ਕਾਲ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਪੰਜਾਬ ਦੇ ਸੀ. ਐੱਮ. ਭਗਵੰਤ ਸਿੰਘ ਮਾਨ ਸਨ। ਉਨ੍ਹਾਂ ਸਾਰੀ ਘਟਨਾ ਬਾਰੇ ਜਾਣਕਾਰੀ
ਲਈ।
ਫਿਰ ਸਬੰਧਤ ਪੁਲਸ ਅਧਿਕਾਰੀ ਨੂੰ ਕਾਲ ਕਰ ਕੇ ਇਸ ਨਸ਼ਾ ਸਮੱਗਲਰ ‘ਤੇ ਕਾਰਵਾਈ ਦੇ ਸਖ਼ਤ ਹੁਕਮ ਦਿੱਤੇ। ਗੱਲ ਹੋਣ ਤੋਂ 2 ਘੰਟੇ ਬਾਅਦ ਪੁਲਸ ਫੋਰਸ ਬੁਲਡੋਜ਼ਰ ਲੈ ਕੇ ਔਰਤ ਸਮੱਗਲਰ ਦੇ ਘਰ ਪੁੱਜ ਗਈ। ਪੁਲਸ ਨੇ ਮੌਕੇ ‘ਤੇ ਪੰਜ ਕੇ ਨਾ ਸਿਰਫ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਸਗੋਂ ਪੰਚਾਇਤ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਏ ਮਹਿਲਾ ਨਸ਼ਾ ਸਮੱਗਲਰ ਦੇ ਘਰ ਨੂੰ ਬੁਲਡੋਜ਼ਰ ਚਲਾ ਕੇ ਡੇਗ ਦਿੱਤਾ। ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਕੁਲਬੀਰ ਕੌਰ ਅਤੇ ਉਨ੍ਹਾਂ ਦੇ ਪਤੀ ਦੋਵਾਂ ਖਿਲਾਫ ਪਹਿਲਾਂ ਵੀ ਡਰੱਗ ਸਮੱਗਲੰਿਗ ਦੇ ਮਾਮਲੇ ਦਰਜ ਹਨ। ਡਰੱਗ ਮਨੀ ਤੋਂ ਮੁਲਜ਼ਮਾਂ ਨੇ ਘਰ ਬਣਾਇਆ ਸੀ,ਜੋ ਕਿ ਢਹਿ- ਢੇਰੀ ਕਰ ਦਿੱਤਾ ਗਿਆ।