ਜਲੰਧਰ: ਪੰਜਾਬ ਜਿਹੋ ਜਿਹੇ ਦੌਰ ’ਚੋਂ ਪਿਛਲੇ ਦਹਾਕਿਆ ਦੌਰਾਨ ਲੰਘਿਆ ਸੀ ਤੇ ਜਿਹੜੇ ਦੌਰ ’ਚੋਂ ਲੰਘ ਰਿਹਾ ਹੈ, ਉਸ ਨੂੰ ਬਚਾਉਣ ਲਈ ਸਾਡੇ ਐੱਨਆਰਆਈ ਵੀਰਾਂ ਨੇ ਵੱਡਾ ਯੋਗਦਾਨ ਪਾਇਆ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕੰਮ ਲਈ ਐੱਨਆਰਆਈ ਸਭਾ ਨੇ ਪਿਛਲੇ ਇਕ ਸਾਲ ਤੋਂ ਬਹੁਤ ਵਧੀਆ ਕੰਮ ਕੀਤਾ ਹੈ। ਇਹ ਪ੍ਰਗਟਾਵਾ ਸੂਬੇ ਦੇ ਐੱਨਆਰਆਈਜ਼ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਨਿਚਰਵਾਰ ਨੂੰ ਐੱਨਆਰਆਈ ਸਭਾ ਪੰਜਾਬ ‘ਚ ਸਭਾ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਦੀ ਅਗਵਾਈ ਹੇਠ ਕਰਵਾਏ ਗਏ ਦੋ ਦਿਨਾ ਸੈਮੀਨਾਰ ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਸੈਮੀਨਾਰ ਦਾ ਮੁੱਖ ਵਿਸ਼ਾ ‘ਨੌਜਵਾਨ ਪਰਵਾਸ : ਕਾਰਨ, ਚੁਣੌਤੀਆ ਤੇ ਭਵਿੱਖ ਦਾ ਮਸਲਾ’ ਸੀ, ਜਿਸ ੱਚ ਕਾਨੂੰਨੀ ਤੇ ਗੈਰ-ਕਾਨੂੰਨੀ ਪਰਵਾਸ ਬਾਰੇ
ਖੋਜ ਕਾਰਜ ਕਰਨ ਵਾਲੇ ਵਿਦਵਾਨਾਂ ਨੇ ਆਪੋ- ਆਪਣੇ ਵਿਚਾਰ ਰੱਖੇ।
ਸਵਾਗਤੀ ਸ਼ਬਦ ਐੱਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਨੇ ਆਖੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਵਾਸੀ ਵੀਰਾਂ ਨੇ ਅੱਤਵਾਦ ਦੇ ਦੌਰ ’ਚ ਕਰਜ਼ਾਈ ਹੋਏ ਪੰਜਾਬ ਨੂੰ ਬਚਾਉਣ ਲਈ ਇੱਥੇ ਲੱਖਾਂ ਰੁਪਏ ਦੀਆ ਜ਼ਮੀਨਾਂ ਖਰੀਦੀਆਂ, ਵੱਡੀਆਂ ਤੇ ਆਲੀਸ਼ਾਨ ਕੋਠੀਆਂ ਪਾਈਆਂ ਤੇ ਆਪਣੇ ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਵੀ ਕਾਰੋਬਾਰ ਸ਼ੁਰੂ ਕਰਵਾ ਕੇ ਦਿੱਤੇ। ਇਸ ਦੇ ਨਾਲ ਹੀ ਪਰਵਾਸੀ ਭਾਰਤੀਆ ਵੱਲੋਂ ਆਪਣੇ ਪਿੰਡਾਂ ‘ਚ ਆ ਕੇ ਮੋਟੀਆਂ ਰਕਮਾਂ ਖਰਚ ਕੇ ਵਿਆਹ ਕਰਨ ਪੰਜਾਬ ‘ਚ ਹਰ ਤਰ੍ਹਾਂ ਦੇ ਕਾਰੀਗਰਾਂ ਤੇ ਕਾਰੋਬਾਰੀਆਂ ਨੂੰ ਰੁਜ਼ਗਾਰ ਮਿਿਲਆ। ਇਸ ਨਾਲ ਸੂਬਾ ਆਰਥਿਕ ਪੱਟੜੀ ‘ਤੇ ਤੁਰਦਾ ਰਿਹਾ। ਭਵਿੱਖ ‘ਚ ਵੀ ਰੰਗਲਾ ਪੰਜਾਬ ਸਿਰਜਣ ਤੇ ਵਿਦੇਸ਼ੀ ਨਿਵੇਸ਼ ਵਧਾਉਣ ਲਈ ਐੱਨਆਰਆਈਜ਼ ਨੂੰ ਜੋੜਨ ਲਈ ਸਰਕਾਰ ਵੱਲੋਂ ਐੱਨਆਰਆਈਜ਼ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ। ਜਿੰਨੀ ਦੇਰ ਤਕ ਐੱਨਆਰਆਈਜ਼ ਪੰਜਾਬ ਨਾਲ ਜੁੜੇ ਰਹਿਣਗੇ, ਓਨੀ ਦੇਰ ਤਕ ਹੀ ਸੂਬੀ ਤਰੱਕੀ ਕਰਦਾ ਰਹੇਗਾ। ਜੇਕਰ ਐੱਨਆਰਆਈਜ਼ ਆਉਣੇ ਬੰਦ ਹੋ ਗਏ ਤਾਂ ਪੰਜਾਬ ਦਾ ਵਿਕਾਸ ਵੀ ਰੁਕ ਜਾਵੇਗਾ।
ਦੇਸ਼ ਤੇ ਪੰਜਾਬ ਦੇ ਸਿਸਟਮ ਤੋਂ ਐੱਨਆਰਆਈਜ਼ ਦੇ ਨਿਰਾਸ਼ ਹੋਣ ਬਾਰੇ:
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ‘ਚ ਜਾ ਕੇ ਵਸਣ ਵਾਲੇ ਪਰਵਾਸੀ ਭਾਰਤੀਆਂ ਦੇ ਕਈ ਗਿਲੇ ਹੁੰਦੇ ਹਨ, ਜਿਨ੍ਹਾਂ ‘ਚੋਂ ਕੁਝ ਜਾਇਜ਼ ਹੁੰਦੇ ਤੇ ਕੁਝ ਨਾ-ਪੂਰੇ ਹੋਣ ਵਾਲੇ ਹੁੰਦੇ ਹਨ। ਉਨ੍ਹਾਂ ਅੰਦਰ ਇਹ ਭਾਵਨਾ ਬਣ ਜਾਂਦੀ ਹੈ ਕਿ ਸਾਡੇ ਦੇਸ਼ ’ਚ ਉਨ੍ਹਾਂ ਵਿਕਸਿਤ ਦੇਸ਼ਾਂ ਵਰਗਾ ਸਿਸਟਮ, ਸਿਹਤ ਸਹੂਲਤਾਂ, ਬੁਨਿਆਦੀ ਢਾਂਚਾ ਤੇ ਹੋਰ ਸੇਵਾਵਾਂ ਹੋਣ। ਜੇਕਰ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰ ਦੇਸ਼ਾਂ ’ਚ ਵਧੀਆ ਸਿਸਟਮ ਹੋ ਸਕਦਾ ਹੈ ਤਾਂ ਸਾਡੇ ਦੇਸ਼ ’ਚ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਹ ਖੁਦ ਵੀ 13 ਸਾਲ ਅਮਰੀਕਾ ਰਹਿ ਕੇ ਆਏ ਹਨ ਅਤੇ ਜਾਣਦੇ ਹਨ ਕਿ ਵਿਕਸਤ ਦੇਸ਼ਾਂ ਤੇ ਸਾਡੇ ਦੇਸ਼ਾਂ ਵਿਚਲੀਆਂ ਸਮਾਜਿਕ, ਆਰਥਿਕ ਤੇ ਸਿਆਸੀ ਸਥਿਤੀਆਂ ਬਿਲਕੁਲ ਵੱਖਰੀਆਂ ਹਨ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਬਾਰੇ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪਰਵਾਸ ਬਹੁਤ ਵਧਿਆ ਹੈ, ਜਿਸ ’ਚ ਕਾਨੂੰਨੀ ਤੇ ਗੈਰ-ਕਾਨੂੰਨੀ ਪਰਵਾ ਸ਼ਾਮਲ ਹੈ। ਸਟੱਡੀ ਵੀਜ਼ੇ ‘ਤੇ ਜਾਣ ਨਾਲ ਜਿੱਥੇ ਸੂਬੇ ਦਾ ਬੌਧਿਕ ਨਿਕਾਸ ਹੋਇਆ ਹੈ, ਉਥੇ ਹੀ ਆਰਥਿਕ ਨਿਕਾਸ ਵੀ ਹੋਇਆ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਥੀਂ ਲਾਡਾਂ ਨਾਲ ਪਾਲੇ ਪੁੱਤਰਾਂ ਨੂੰ ਗ਼ਲਤ ਢੰਗ ਨਾਲ ਵਿਦੇਸ਼ਾਂ ‘ਚ ਨਾ ਭੇਜਣ ਕਿਉਂਕਿ ਉਥੋਂ ਪਰਤ ਕੇ ਆਏ ਨੌਜਵਾਨਾਂ ਨੇ ਤੰਕੀ ਦੌਰਾਨ ਜਿਹੜੀਆ ਮੁਸ਼ਕਲਾਂ ਝੱਲਣ ਦਾ ਜ਼ਿਕਰ ਕੀਤਾ ਹੈ, ਉਹ ਦਿਲ ਕੰਬਾਉਣ ਵਾਲੀਆ ਹਨ।