ਕੋਰੋਨਾ ਵਾਇਰਸ :ਇਟਲੀ ‘ਚ ਫਸੇ ਭਾਰਤੀਆਂ ਨੂੰ ਵਾਪਸ ਲੈ ਕੇ ਪਰਤਿਆ ਏਅਰ ਇੰਡੀਆ ਦਾ ਜਹਾਜ਼

0
1097

ਦਿੱਲੀ: ਕੋਰੋਨਾ ਵਾਇਰਸ ਸੰਕਟ ਦੇ ਦੌਰਾਨ ਇਟਲੀ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਉਡਾਣ ਭਰ ਚੁੱਕਾ ਹੈ ਕੇਂਦਰ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ 22 ਮਾਰਚ ਤੋਂ ਇਕ ਹਫ਼ਤੇ ਦੇ ਅਰਸੇ ਲਈ ਕਿਸੇ ਵੀ ਕੌਮਾਂਤਰੀ ਉਡਾਣਾਂ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਸੀ।
ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੋਮ ਲਈ ਜਹਾਜ਼ ਨੇ ਸਨੀਵਾਰ ਨੂੰ ਦੁਪਹਿਰ ਢਾਈ ਵਜੇ ਦਿੱਲੀ ਏਅਰਪੋਰਟ ਤੋਂ ਉਡਾਣ ਭਰੀ ਸੀ । ਜਹਾਜ਼ ਠਠਲੀ ਦੀ ਰਾਜਧਾਨੀ ਵਿਚ ਫਸੇ ਸਾਰੇ ਭਾਰਤੀਆਂ ਨੂੰ ਲੈ ਕੇ ਅੱਜ ਸਵੇਰੇ ਦਿੱਲੀ ਪਰਤੇਗਾ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਦਾ ਜਹਾਜ਼ ਪਿਛਲੇ ਹਫਤੇ ਫਸੇ ਭਾਰਤੀਆਂ ਨੂੰ ਇਟਲੀ ਲਿਆਉਣ ਲਈ ਪਹੁੰਚਿਆ ਸੀ। ਉਸ ਸਮੇਂ ਦੌਰਾਨ, ਡਾਕਟਰਾਂ ਦੀ ਇਕ ਟੀਮ ਭਾਰਤੀਆਂ ਵਿਚ ਕੋਰੋਨਾ ਵਾਇਰਸ ਦੀ ਜਾਂਚ ਲਈ ਰੋਮ ਵੀ ਪਹੁੰਚੀ ਸੀ।ਇਟਲੀ ‘ਚ ਤਕਰੀਬਨ 5000 ਮੌਤਾਂ ਇਟਲੀ ‘ਚ ਕਈ ਕੰਪਨੀਆਂ ਨੂੰ ਵੀ ਲਾਕਡਾਊਨ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਕੋਰੋਨਾ ਵਾਇਰਸ ਵੱਡੇ ਪੱਧਰ ‘ਤੇ ਪੈਰ ਪਸਾਰ ਚੁੱਕਾ ਹੈ ਅਤੇ ਸਥਿਤੀ ਬੇਕਾਬੂ ਹੋ ਗਈ ਹੈ। ਸ਼ੁਕਰਵਾਰ ਨੂੰ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ 627 ਹੋਰ ਲੋਕਾਂ ਦੀ ਮੌਤ ਹੋਈ ਜਦੋਂ ਕਿ ਸ਼ਨੀਵਾਰ ਨੂੰ 793 ਲੋਕਾਂ ਨੇ ਦਮ ਤੋੜਿਆ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸਰਕਾਰ ਦੀਆਂ ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿਚ ਸਭ ਤੋਂ ਵੱਧ ਗਈ।