ਸ਼ਤਾਬਗੜ੍ਹ ਦੀ ਧੀ ਕੈਨੇਡਾ ਨੇਵੀ ਪੁਲਸ ’ਚ ਹੋਈ ਸਲੈਕਟ

0
9

ਸੁਲਤਾਨਪੁਰ ਲੋਧੀ : ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦੀ ਵਾਸੀ ਐੱਨ. ਆਰ. ਆਈ. ਬੇਟੀ ਰੂਪਨਪ੍ਰੀਤ ਕੌਰ ਨੇ ‘ਕੈਨੇਡਾ ਨੇਵੀ ਪੁਲਸ’ ’ਚ ਸਲੈਕਟ ਹੋ ਕੇ ਆਪਣੇ ਪਿੰਡ ਦਾ ਜਿੱਥੇ ਨਾਂ ਰੋਸ਼ਨ ਕੀਤਾ ਹੈ, ਉੱਥੇ ਹੀ ਆਪਣੇ ਮਾਪਿਆਂ ਦਾ ਵੀ ਮਾਣ ਵਧਾਇਆ ਹੈ। ਜਾਣਕਾਰੀ ਦਿੰਦਿਆਂ ਗੁਰਪਾਲ ਸਿੰਘ ਸ਼ਤਾਬਗੜ੍ਹ ਨੇ ਦੱਸਿਆ ਕਿ ਸ਼ਤਾਬਗੜ੍ਹ ਨਿਵਾਸੀ ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ ਦੀ ਹੋਣਹਾਰ ਪੋਤਰੀ ਰੂਪਨਪ੍ਰੀਤ ਕੌਰ, ਜੋ ਕਿ ਆਪਣੀ ਮਿਹਨਤ ਸਦਕਾ ਕੈਨੇਡਾ ਵਿਚ ਨੇਵੀ ਪੁਲਸ ’ਚ ਭਰਤੀ ਹੋਣ ’ਚ ਸਫਲ ਹੋਈ ਹੈ। ਕੈਨੇਡਾ ਤੋਂ ਲੜਕੀ ਦੇ ਭਰਾ ਜਸ਼ਨ ਸਿੰਘ ਅਤੇ ਇੰਡੀਆ ਤੋਂ ਪਿਤਾ ਮਹਿੰਦਰਪਾਲ ਸਿੰਘ ਸਾਬੀ ਮਹਿਰੋਕ ਅਤੇ ਮਾਤਾ ਚਰਨਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਮਾਡਲ ਸਕੂਲ, ਸ਼ਤਾਬਗੜ੍ਹ ਤੋਂ ਮੁੱਢਲੀ ਪੜ੍ਹਾਈ ਕਰਨ ਉਪਰੰਤ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੋਂ +2 ਪਾਸ ਕਰਕੇ 2018 ’ਚ ਕੈਨੇਡਾ ਗਈ ਰੂਪਨਪ੍ਰੀਤ ਕੌਰ ਨੇ ਪਹਿਲਾਂ ‘ਲੰਗਾਰਾ ਕਾਲਜ, ਸਰੀ ’ਚ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੀ. ਆਰ. ਹੋਣ ਉਪਰੰਤ ਆਪਣੀ ਜੌਬ ਦੇ ਨਾਲ-ਨਾਲ ਕੈਨੇਡਾ ਨੇਵੀ ਲਈ ‘ਫੋਰਸ ਟੈਸਟ ਮਿਲਟਰੀ ਅਤੇ ਇਥੌਸ ਫਿਟਨੈੱਸ ਟੈਸਟ’ ਦੀ ਪੜ੍ਹਾਈ ਜਾਰੀ ਰੱਖੀ ਜਿਸ ਦੇ ਫਲਸਰੂਪ ਉਹ ਆਪਣੀ ‘ਕੈਨੇਡਾ ਨੇਵੀ’ ਦੀ ਮੰਜ਼ਿਲ ਨੂੰ ਸਰ ਕਰ ਸਕੀ ਹੈ।
ਉਨ੍ਹਾਂ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਉਥੇ ਦੇ ਕਾਨੂੰਨ ਅਨੁਸਾਰ ਕਿਸੇ ਵੀ ਦੇਸ਼ ਦੇ ਜਿੱਥੇ ਨਾਗਰਿਕ ਬਣ ਸਕਦੇ ਹਨ, ਉਥੇ ਆਪਣੀਆਂ ਮੰਜ਼ਿਲਾਂ ਵੀ ਸਰ ਕਰ ਸਕਦੇ ਹਨ।

ਇਸ ਮੌਕੇ ਗੁਰੂ ਨਾਨਕ ਮਾਡਲ ਸਕੂਲ ਸ਼ਤਾਬਗੜ੍ਹ ਦੀ ਪ੍ਰਿੰਸੀਪਲ ਮੈਡਮ ਜਸਵੀਰ ਕੌਰ ਢੋਟ, ਪ੍ਰਧਾਨ ਅਮਰੀਕ ਸਿੰਘ ਢੋਟ, ਨੰਬਰਦਾਰ ਸੁਖਦੇਵ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ, ਦਰਸ਼ਨ ਸਿੰਘ ਯੂ. ਕੇ. ਸੰਤੋਖ ਸਿੰਘ ਮਹਿਰੋਕ, ਦਲਵਿੰਦਰ ਸਿੰਘ ਕੈਨੇਡਾ, ਬਿੱਕਰ ਸਿੰਘ ਸ਼ਤਾਬਗੜ੍ਹ, ਪਰਮਿੰਦਰ ਸਿੰਘ ਸੋਢੀ ਕੈਨੇਡਾ, ਅਮਨਦੀਪ ਸਿੰਘ ਯੂ. ਕੇ. ਆਦਿ ਨੇ ਇਸ ਕਾਮਯਾਬੀ ਦੀ ਵਧਾਈ ਦਿੰਦੇ ਹੋਏ ਵਿਿਦਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਵਿਦੇਸ਼ ਜਾਣਾ ਹੈ ਤਾਂ ਕਾਨੂੰਨੀ ਢੰਗ ਨਾਲ ਹੀ ਜਾਣ ਤੇ ਲਗਨ ਨਾਲ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰਨ।