ਪ੍ਰਸਿੱਧ ਹਿੰਦੀ ਕਵੀ ਡਾ. ਕੁਮਾਰ ਵਿਸ਼ਵਾਸ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੀ ਹਾਰ ਦੀ ਖ਼ਬਰ ਸੁਣ ਕੇ ਮੇਰੀ ਪਤਨੀ ਤਾਂ ਰੋਣ ਹੀ ਲੱਗ ਪਈ।
ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੈਨੂੰ ਉਸ ਵਿਅਕਤੀ ਨਾਲ ਕੋਈ ਹਮਦਰਦੀ ਨਹੀਂ ਹੈ। ਉਸ ਵਿਅਕਤੀ ਨੇ ਆਪਣੇ ਨਿੱਜੀ ਹਿੱਤਾਂ ਲਈ ਅੰਨਾ ਅੰਦੋਲਨ ਰਾਹੀਂ ਸਾਹਮਣੇ ਆਏ ਲੱਖਾਂ-ਕਰੋੜਾਂ ਕਾਰਕੁੰਨਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ। ਦਿੱਲੀ ਹੁਣ ਆਜ਼ਾਦ ਹੈ।