ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਮਾਨਤਾ ਦਿੱਤੀ

0
1004

ਅਮਰੀਕਾ ਦੇ ੧੨੫ ਸਾਲਾਂ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇੱਕ ਸਟੇਟ ਦੇ ਗਵਰਨਰ ਨੇ ਸਿਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਸਗੋਂ ਮਾਰਚ ੧੪ ਨੂੰ ਸਿੱਖ ਨਿਊ ਯੀਅਰ ਵਜੋਂ ਮਾਨਤਾ ਵੀ ਦਿੱਤੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਕ ਮਾਰਚ ੧੪ ਨੂੰ ਸਿੱਖਾਂ ਦੇ ਪਹਿਲੇ ਮਹੀਨਾ ਚੇਤ ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਕ ੧ ਚੇਤ ਅਰਥਾਤ ੧੪ ਮਾਰਚ ਸਿੱਖਾਂ ਦਾ ਨਵਾਂ ਸਾਲ ਹੋਇਆ।