ਅਮਰੀਕਾ: ਘਰ ਨੂੰ ਅੱਗ ਲੱਗਣ ਕਾਰਨ 5 ਬੱਚੇ ਜ਼ਿੰਦਾ ਸੜੇ

0
2275

ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਅਜਿਹਾ ਲੱਗਦਾ ਹੈ ਕਿ ਘਟਨਾ ਦੇ ਸਮੇਂ ਘਰ ਵਿੱਚ ਕੋਈ ਵੀ ਬਾਲਗ ਮੌਜੂਦ ਨਹੀਂ ਸੀ। ਬੁੱਲਹੈੱਡ ਸਿਟੀ ਪੁਲੀਸ ਨੇ ਕਿਹਾ ਕਿ ਅੱਗ ਬੀਤੀ ਰਾਤ ਸ਼ਾਮ 5 ਵਜੇ ਦੇ ਕਰੀਬ ਲੱਗੀ ਅਤੇ ਘਟਨਾ ਦੇ ਸਮੇਂ ਪੀੜਤ ਦੋ ਮੰਜ਼ਿਲਾ ਇਮਾਰਤ ਤੋਂ ਬਾਹਰ ਨਹੀਂ ਨਿਕਲ ਸਕੇ। ਸ਼ਹਿਰ ਦੇ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਪੰਜ ਬੱਚਿਆਂ ਦੀ ਉਮਰ ਦੋ ਤੋਂ 13 ਸਾਲ ਦਰਮਿਆਨ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।