ਕਰੋਨਾ ਵਾਇਰਸ ਤੋਂ ਬਚਾਅ ਲਈ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਣਵਾਲੇ ਸ਼ਰਧਾਲੂਆਂ ਨੂੰ ਸੈਨੇਟਾਇਜ਼ਰ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੀ ਦਰਬਾਰ ਸਾਹਿਬ ਪ੍ਰਵੇਸ਼ ਦੁਆਰਾ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿੱਚ ਬਣੀਆਂ ਗੈਲਰੀਆਂ ਯਾਤਰੀਆਂ ਵਾਸਤੇ ਬੰਦ ਰੱਖੀਆਂ ਗਈਆਂ।
ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਹੀ ਪ੍ਰਵੇਸ਼ ਰਸਤਿਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਵਾਧੂ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਸੈਨੇਟਾਈਜ਼ਰ ਦੀਆਂ ਬੋਤਲਾਂ ਮੁਹੱਈਆਂ ਕਰਵਾਈਆਂ ਗਈਆਂ ਹਨ।
ਇਹ ਕਰਮਚਾਰੀਂ ਹਰ ਸ਼ਰਧਾਲੂ ਦੇ ਹੱਥਾਂ ਤੇ ਇਸ ਸੈਨੇਟਾਈਜ਼ਰ ਦੀਆਂ ਕੁੱਝ ਬੁੰਦਾਂ ਪਾ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਕੇ ਅੰਦਰ ਜਾਣ ਲਈ ਪ੍ਰੇਰ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰਵਾਈ ਪਿਛਲੇ ਹਫਤੇ ਸ਼ੁਰੂ ਕੀਤੀ ਗਈ ਹੈ।