ਬਾਦਲ ਦੇ ਘੋੜੇ ਵੀ ਮੋਦੀ ਦੀ ਮੰਦੀ ਦੇ ਸ਼ਿਕਾਰ ਹੋਏ

0
1402

ਸ੍ਰੀ ਮੁਕਤਸਰ ਸਾਹਿਬ: ਚਾਲੀ ਸਿੰਘਾਂ ਦੀ ਯਾਦ ਨੂੰ ਸਮਰਪਿਤ ਮੇਲਾ ਮਾਘੀ ਦੇ ਚੱਲਦੇ ਜ਼ਿਲ੍ਹੇ ਦੇ ਪਿੰਡ ਲੰਬੀ ਢਾਬ ‘ਚ ਲੱਗਣ ਵਾਲਾ ਪਸ਼ੂ ਮੇਲੇ ਦੌਰਾਨ ਕਰੋੜਾਂ ਰੁਪਏ ਦਾ ਕਾਰੋਬਾਰ ਹੋਇਆ। ਜਿਸ ਵਿਚ ਘੋੜਿਆਂ ਦਾ ਜੰਮ ਕੇ ਵਪਾਰ ਹੋਇਆ। ਪਸ਼ੂ ਮੇਲੇ ਵਿਚ ਜਿਥੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਪਾਰੀ ਲੱਖਾਂ ਰੁਪਏ ਦੇ ਘੋੜੇ ਵਿਕਰੀ ਨੂੰ ਲਿਆਂਦੇ ਸਨ ਉਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਟੱਡ ਫਾਰਮ ਦੇ ਪਸ਼ੂ ਵੀ ਮੇਲੇ ‘ਚ ਪਸ਼ੂ ਪ੍ਰੇਮੀਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਰਹੇ। ਸੁਖਬੀਰ ਬਾਦਲ ਦੇ ਜ਼ਿਆਦਾਤਰ ਘੋੜੇ ਸਿਰਫ ਪ੍ਰਦਰਸ਼ਿਤ ਕਰਨ ਲਈ ਲਿਆਂਦੇ ਜਾਂਦੇ ਹਨ, ਪਰ ਕੁਝ ਕੁ ਵਿਕਰੀ ਲਈ ਵੀ ਲਿਆਏ ਜਾਂਦੇ ਹਨ।
ਪ੍ਰਬੰਧਕਾਂ ਮੁਤਾਬਕ ਇਸ ਵਾਰ ਵੀ ਜ਼ਿਆਦਾ ਮਹਿੰਗੇ ਹੋਣ ਕਾਰਨ ਸੁਖਬੀਰ ਬਾਦਲ ਦੇ ਘੋੜੇ ਨਹੀਂ ਵਿਕ ਸਕੇ। ਬਾਦਲਾਂ ਦੇ ਘੋੜੇ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।