ਦੁਆਬੇ ਦੇ ਲੋਕ ਹੁਣ ਆਦਮਪੁਰ ਤੋਂ ਭਰ ਸਕਣਗੇ ਹਵਾਈ ਉਡਾਣ

0
435

ਦੁਆਬੇ ਦੇ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ।
ਇਸ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿਹਾ ਕਿ ਜਲੰਧਰ ’ਚ ਆਦਮਪੁਰ ਹਵਾਈ ਅੱਡੇ
ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਸਬੰਧੀ ਸਾਰੇ ਅੜਿੱਕੇ ਦੂਰ ਹੋ ਗਏ ਹਨ। ਇਸ ਨਾਲ ਪਰਵਾਸੀ ਭਾਰਤੀਆਂ ਨੂੰ ਆਪਣੇ ਘਰਾਂ ਨਾਲ
ਜੁੜੇ ਰਹਿਣ ’ਚ ਸਹੂਲਤ ਹੋਵੇਗੀ।