ਲੰਡਨ ਤੋਂ ਮੰਦਭਾਗੀ ਖਬਰ: ਭਾਰਤੀ ਮੂਲ ਦੀ 27 ਸਾਲਾ ਮੁਟਿਆਰ ਦੀ ਚਾਕੂ ਮਾਰ ਕੇ ਹੱਤਿਆ

0
368

ਬਰਤਾਨੀਆ ਦੇ ਉੱਤਰੀ ਲੰਡਨ ਵਿਚ ਭਾਰਤੀ ਮੂਲ ਦੀ 27 ਸਾਲਾ ਮੁਟਿਆਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਕਾਟਲੈਂਡ ਯਾਰਡ ਨੇ ਦੱਸਿਆ ਕਿ ਹੱਤਿਆ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਮੰਗਲਵਾਰ ਨੂੰ ਵੈਂਬਲੇ ਦੇ ਨੀਲ ਕ੍ਰੇਸੈਂਟ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਹੋਈ। ਪੁਲੀਸ ਨੇ ਮ੍ਰਿਤਕਾ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਪਰ ਭਾਰਤ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਉਹ ਹੈਦਰਾਬਾਦ ਦੀ ਪੇਸ਼ੇਵਰ ਕੋਂਥਮ ਤੇਜਸਵਿਨੀ ਹੈ।