ਬ੍ਰਿਟੇਨ ਦੇ ਸ਼ਹਿਰ ਕੋਵੇਂਟਰੀ ਨੂੰ ਮਿਿਲਆ ਪਹਿਲਾ ਸਿੱਖ ਲਾਰਡ ਮੇਅਰ

0
364

ਲੰਡਨ: ਬ੍ਰਿਟੇਨ ਦੇ ਸ਼ਹਿਰ ਕੋਵੇਂਟਰੀ ਵਿਚ ਰਹਿਣ ਵਾਲੇ ਇਕ ਸਥਾਨਕ ਬ੍ਰਿਿਟਸ਼ ਸਿੱਖ ਕੌਂਸਲਰ ਜਸਵੰਤ ਸਿੰਘ ਵਿਰਦੀ ਨੇ ਇੰਗਲੈਂਡ ਦੇ ਸ਼ਹਿਰ ਦਾ ਦਸਤਾਰ ਵਾਲਾ ਪਹਿਲਾ ਲਾਰਡ ਮੇਅਰ ਬਣ ਕੇ ਇਤਿਹਾਸ ਰੱਚ ਦਿੱਤਾ ਹੈ। ਸ. ਵਿਰਦੀ ਦਾ ਜਨਮ ਪੰਜਾਬ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਬਚਪਨ ਵਿਚ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਕੁਝ ਸਮਾਂ ਬਿਤਾਇਆ ਸੀ। 60 ਸਾਲ ਪਹਿਲਾਂ ਉਹ ਕੋਵੇਂਟਰੀ ਆ ਗਏ ਅਤੇ 16 ਸਾਲ ਤੱਕ ਸ਼ਹਿਰ ਦੇ ਇਕ ਸਥਾਨਕ ਕੌਂਸਲਰ ਦੇ ਰੂਪ ਵਿਚ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਹਾਲ ਹੀ ਵਿਚ ਲਾਰਡ ਮੇਅਰ ਦੇ ਰੂਪ ਵਿਚ ਆਪਣਾ ਕਾਰਜਭਾਰ ਸੰਭਾਲਿਆ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਮੇਅਰਸ
ਬਣੀ।
ਵਿਰਦੀ ਨੇ ਕਿਹਾ ਕਿ ਮੈਂ ਆਪਣੇ ਦੂਸਰੇ ਗ੍ਰਹਿ ਸ਼ਹਿਰ ਦਾ ਲਾਰਡ ਮੇਅਰ ਬਣਨ ‘ਤੇ ਬੇਹੱਦ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।
ਉਨ੍ਹਾਂ ਨੇ ਕਿਹਾ ਕਿ ਇਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਲਾਂ ਤੋਂ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਸ਼ਹਿਰ ਪ੍ਰਤੀ ਆਪਣਾ ਪਿਆਰ ਦਿਖਾ ਕੇ ਮੈਨੂੰ ਬੇਹੱਦ ਮਾਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਕ ਸਿੱਖ ਦੇ ਤੌਰ ‘ਤੇ ‘ਚੇਨਸ ਆਫ ਆਫਿਸ ਨਾਲ ਦਸਤਾਰ ਸਜਾਉਣੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਇਹ ਸਾਡੇ ਖੁਸ਼ਹਾਲ ਬਹੁਸੰਸਕ੍ਰਿਿਤਕ ਸ਼ਹਿਰ ਨੂੰ ਦਰਸ਼ਾਏਗਾ ਅਤੇ ਸ਼ਾਇਦ ਦੂਸਰਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰੇ।