ਸਿੱਧੂ ਜੰਗ ਜਿੱਤ ਕੇ ਨਹੀਂ ਸਗੋਂ ਗੁਨਾਹ ਦੀ ਸਜ਼ਾ ਕੱਟ ਕੇ ਆਏ ਹਨ: ਮਲਵਿੰਦਰ ਕੰਗ

0
475

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਸਟੰਟਮੈਨ ਦੱਸਿਆ। ਸ੍ਰੀ ਕੰਗ ਨੇ ਕਿਹਾ ਕਿ ਸਿੱਧੂ ਆਜ਼ਾਦੀ ਦੀ ਲੜਾਈ ਲੜਨ ਕਰਕੇ ਜੇਲ੍ਹ ਨਹੀਂ ਗਏ ਸਨ, ਸਗੋਂ ਬਜ਼ੁਰਗ ਵਿਅਕਤੀ ਨੂੰ ਮਾਰਨ ਦੇ ਦੋਸ਼ ਹੇਠ ਸਜ਼ਾ ਕੱਟ ਕੇ ਆਏ ਹਨ। ਇਸ ਲਈ ਉਨ੍ਹਾਂ ਨੂੰ ਢੋਲ-ਨਗਾੜੇ ਵਜਾਉਣ ਦੀ ਥਾਂ ਬਜ਼ੁਰਗ ਦੀ ਮੌਤ ਬਾਰੇ ਆਤਮ-ਚਿੰਤਨ ਕਰਨਾ ਚਾਹੀਦਾ ਹੈ।