ਮਨੀਲਾ ’ਚ ਪੰਜਾਬੀ ਜੋੜੇ ਦੀ ਹੱਤਿਆ

0
560

ਜਲੰਧਰ: ਮਨੀਲਾ ਵਿਚ ਰਹਿੰਦੇ ਪੰਜਾਬ ਵਾਸੀ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਵਾਂ ਦੀ ਪਛਾਣ ਸੁਖਵਿੰਦਰ ਸਿੰਘ (41) ਅਤੇ ਕਿਰਨਦੀਪ ਕੌਰ (33) ਵਜੋਂ ਹੋਈ। ਇਹ ਜੋੜਾ ਗੁਰਾਇਆ ਇਲਾਕੇ ਦੇ ਰਹਿਣ ਵਾਲਾ ਸੀ। ਸੁਖਵਿੰਦਰ ਸਿੰਘ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰ ਰਾਤ ਸਮੇਂ ਉਸ ਦੇ ਭਰਾ ਦੇ ਘਰ ਦਾਖਲ ਹੋਏ ਅਤੇ ਸੁਖਵਿੰਦਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਾਇਰਿੰਗ ਦੀ ਆਵਾਜ਼ ਸੁਣ ਕੇ ਕਿਰਨਦੀਪ ਆਪਣੇ ਪਤੀ ਵੱਲ ਭੱਜੀ ਤਾਂ ਹਮਲਾਵਰ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਖਵਿੰਦਰ 19 ਸਾਲਾਂ ਤੋਂ ਮਨੀਲਾ ਵਿੱਚ ਫਾਈਨਾਂਸਰ ਸੀ। ਕਿਰਨਦੀਪ ਪੰਜ ਮਹੀਨੇ ਪਹਿਲਾਂ ਮਨੀਲਾ ਗਈ ਸੀ। ਸੁਖਵਿੰਦਰ ਗੁਰਾਇਆ ਨੇੜਲੇ ਪਿੰਡ ਮਹਿਸਮਪੁਰ ਦਾ ਰਹਿਣ ਵਾਲਾ ਸੀ।