ਐਡਵਾਂਸ ਬੁਕਿੰਗ ‘ਚ ਸ਼ਾਹਰੁਖ ਦੀ ‘ਪਠਾਨ’ ਨੇ ਬਣਾਇਆ ਰਿਕਾਰਡ

0
465

ਬਾਲੀਵੁੱਡ ਦੇ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ ‘ਪਠਾਨ’ ਲਈ ਲੋਕਾਂ ਵਿਚ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਹੈ। ਭਾਰਤ ‘ਚ ‘ਪਠਾਨ’ ਲਈ ਟਿਕਟਾਂ ਦੀ ਐਡਵਾਂਸ ਬੁਕਿੰਗ ਕਾਫੀ ਚੱਲ ਰਹੀ ਹੈ। ਸਿਰਫ਼ 2 ਦਿਨਾਂ ਦੀ ਐਡਵਾਂਸ ਬੁਕਿੰਗ ‘ਚ ‘ਪਠਾਨ’ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਾਹਰੁਖ ਖ਼ਾਨ ਨੂੰ ਇੰਝ ਹੀ ਬਾਲੀਵੁੱਡ ਦਾ ਕਿੰਗ ਨਹੀਂ ਕਿਹਾ ਜਾਂਦਾ। ਟਿਕਟਾਂ ਦੀ ਬੰਪਰ ਐਡਵਾਂਸ ਬੁਕਿੰਗ ਕਾਰਨ ‘ਪਠਾਨ’ 2 ਵੱਡੀਆਂ ਫਿਲਮਾਂ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਪਿਛਲੇ ਸਾਲ ਸਭ ਤੋਂ ਜ਼ਿਆਦਾ ਐਡਵਾਂਸ ਬੁਕਿੰਗ ਕੀਤੀ ਸੀ।