ਟੋਰਾਂਟੋ: ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਰੀਜ਼ (੩੭) ਓਂਂਟਾਰੀਓ ‘ਚ ਹਨ। ਬ੍ਰਿਟਿਸ਼ ਕੋਲੰਬੀਆ (ਬੀ.ਸੀ.) ‘ਚ ੩੨, ਕਿਊਬਕ ੪ ਅਤੇ ਅਲਬਰਟਾ ‘ਚ ਵੀ ੪ ਮਰੀਜ਼ ਹਨ। ਕੈਨੇਡਾ ਭਰ ‘ਚ ਕੁੱਲ ਮਿਲਾ ਕੇ ੭੭ ਮਰੀਜ਼ ਹਨ।
ਕੈਨੇਡਾ ‘ਚ ਪਹਿਲਾ ਮਰੀਜ਼ ੨੫ ਜਨਵਰੀ ਨੂੰ ਟੋਰਾਂਟੋ ਵਿਖੇ ਸਾਹਮਣੇ ਆਇਆ ਸੀ, ਜੋ ਚੀਨ ਦੇ ਵੂਹਾਨ ਸ਼ਹਿਰ ਤੋਂ ਪਰਤਿਆ ਸੀ।
ਅਜੇ ਤੱਕ ਕੈਨੇਡਾ ‘ਚ ਬਹੁਤੇ ਮਰੀਜ਼ ਅਜਿਹੇ ਹਨ ਜਿਨ੍ਹਾਂ ਨੇ ਚੀਨ, ਈਰਾਨ ਜਾਂ ਮਿਸਰ ਦਾ ਸਫਰ ਕੀਤਾ ਅਤੇ ਵਾਪਸ ਮੁੜੇ। ਫਰਾਸ ਅਤੇ ਅਮਰੀਕਾ ਤੋਂ ਵਾਪਸ ਆਏ ਕੁਝ ਕੈਨੇਡੀਅਨ ਵੀ ਵਾਇਰਸ ਤੋਂ ਪੀੜਤ ਹਨ ਹੁਣ ਤੱਕ ਦੁਨੀਆ ਦੇ ਕੁੱਲ ੧੯੫ ‘ਚੋਂ ੧੦੮ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਗਏ ਹਨ।