ਮੰਦਭਾਗੀ ਖਬਰ: ਪਾਕਿ ’ਚ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ

0
480

ਕਰਾਚੀ: ਪਾਕਿਸਤਾਨ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਦੱਖਣੀ ਸਿੰਧ ਸੂਬੇ ਤੋਂ ਅਗਵਾ ਕੀਤੀ ਇੱਕ ਵਿਆਹੁਤਾ ਹਿੰਦੂ ਲੜਕੀ ਨੇ ਦੱਸਿਆ ਹੈ ਕਿ ਅਗਵਾਕਾਰਾਂ ਨੇ ਉਸ ਨੂੰ ਇਸਲਾਮ ਕਬੂਲ ਕਰਨ ਲਈ ਧਮਕਾਇਆ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਕੀਤਾ ਗਿਆ ਇਹ ਇੱਕ ਹੋਰ ਹਮਲਾ ਹੈ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਚ ਪੀੜਤ ਲੜਕੀ ਨੇ ਦੱਸਿਆ ਕਿ ਉਮਰਕੋਟ ਜ਼ਿਲ੍ਹੇ ਦੇ ਸਮਾਰੋ ਸ਼ਹਿਰ ’ਚ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਪੁਲੀਸ ਨੇ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਹੈ। ਇੱਕ ਸਥਾਨਕ ਆਗੂ ਨੇ ਦੱਸਿਆ ਕਿ ਮੀਰਪੁਰਖਾਸ ਦੀ ਪੁਲੀਸ ਨੇ ਅਜੇ ਤੱਕ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਿਨ੍ਹਾਂ ਦੇ ਨਾਂ ਲੜਕੀ ਨੇ ਪੁਲੀਸ ਨੂੰ ਦੱਸੇ ਹਨ। ਉਨ੍ਹਾਂ ਦੱਸਿਆ ਲੜਕੀ ਦਾ ਪਰਿਵਾਰ ਥਾਣੇ ਅੱਗੇ ਬੈਠਾ ਹੋਇਆ ਹੈ ਪਰ ਪੁਲੀਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।