ਵਿਸ਼ਵ ਆਰਥਿਕ ਫੋਰਮ ਅਨੁਸਾਰ ਦੁਨੀਆ ’ਚ ਇਸ ਵਰ੍ਹੇ ਆ ਸਕਦੀ ਹੈ ਮੰਦੀ

0
476

ਵਿਸ਼ਵ ਆਰਥਿਕ ਮੰਚ ਵੱਲੋਂ ਆਪਣੇ ਚੀਫ਼ ਇਕੋਨਾਮਿਸਟਸ ਆਊਟਲੁੱਕ ਸਰਵੇਅ ’ਚ ਕਿਹਾ ਗਿਆ ਹੈ ਕਿ ਮੌਜੂਦਾ ਵਰ੍ਹੇ 2023 ’ਚ ਆਲਮੀ ਮੰਦੀ ਆਉਣ ਦਾ ਖ਼ਦਸ਼ਾ ਹੈ। ਉਂਜ ਇਸ ਦੌਰਾਨ ਖੁਰਾਕ, ਊਰਜਾ ਅਤੇ ਮਹਿੰਗਾਈ ਦਰ ਦਾ ਦਬਾਅ ਸਿਖਰ ’ਤੇ ਪਹੁੰਚ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਅਤੇ ਭਾਰਤ ਸਮੇਤ ਦੱਖਣ ਏਸ਼ਿਆਈ ਖ਼ਿੱਤੇ ਦੇ ਕੁਝ ਅਰਥਚਾਰਿਆਂ ਨੂੰ ਆਲਮੀ ਰੁਝਾਨਾਂ ਤੋਂ ਫਾਇਦਾ ਮਿਲ ਸਕਦਾ ਹੈ। ਇਨ੍ਹਾਂ ਰੁਝਾਨਾਂ ’ਚ ਮੈਨੂਫੈਕਚਰਿੰਗ ਸਪਲਾਈ ਚੇਨਾਂ ਦਾ ਚੀਨ ਤੋਂ ਦੂਰ ਜਾਣਾ ਸ਼ਾਮਲ ਹੈ।