60 ਸਾਲ ’ਚ ਪਹਿਲੀ ਵਾਰ ਚੀਨ ਦੀ ਆਬਾਦੀ ਘਟੀ

0
569

ਬੀਜਿੰਗ: ਪਿਛਲੇ 60 ਸਾਲ ਵਿਚ ਪਹਿਲੀ ਵਾਰ ਸਾਲ 2022 ਵਿਚ ਚੀਨ ਦੀ ਆਬਾਦੀ ਘੱਟ ਹੋਈ ਹੈ। ਪਿਛਲੇ ਸਾਲ ਚੀਨ ਦੇ ਨੈਸ਼ਨਲ ਬਰਥ ਰੇਟ ਵਿਚ ਰਿਕਾਰਡ ਕਮੀ ਦਰਜ ਕੀਤੀ ਗਈ ਹੈ। ਚੀਨ ਵਿਚ ਸਾਲ 2022 ਵਿਚ 95 ਲੱਖ ਬੱਚੇ ਪੈਦਾ ਹੋਏ। ਜਦ ਕਿ ਸਾਲ 2021 ਵਿਚ ਉਥੇ 1 ਕਰੋੜ 62 ਲੱਖ ਬੱਚੇ ਪੈਦਾ ਹੋਏ ਸੀ।
ਨੈਸ਼ਨਲ ਬਿਓਰੋ ਸਟੈਟਿਸਟਿਕ ਦੇ ਮੁਤਾਬਕ ਚੀਨ ਵਿਚ ਸਾਲ 2021 ਵਿਚ ਬਰਥ ਰੇਟ 7.52 ਪ੍ਰਤੀਸ਼ਤ ਸੀ ਜੋ ਸਾਲ 2022 ਵਿਚ ਘੱਟ ਕੇ 6.67 ਪ੍ਰਤੀਸ਼ਤ ਰਹਿ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ਚੀਨ ਵਿਚ ਜਿੱਥੇ ਸਾਲ 2021 ਵਿਚ ਕੁਲ ਹਜ਼ਾਰ ਲੋਕਾਂ ’ਤੇ 7.52 ਬੱਚਿਆਂ ਨੂੰ ਜਨਮ ਹੁੰਦਾ ਸੀ। ਉਹ 2022 ਵਿਚ ਘੱਟ ਕੇ 6.67 ਰਹਿ ਗਿਆ। ਇਹ ਸਾਲ 1949 ਤੋਂ ਬਾਅਦ ਸਭ ਤੋਂ ਘੱਟ ਹੈ।