28 ਸਾਲਾ ਕਬੱਡੀ ਖਿਡਾਰੀ ਅਮਰੀ ਦੀ ਦਿਲ ਦਾ ਦੌਰਾ ਪੈਣ ਨਾਲ ਕੈਨੇਡਾ ’ਚ ਮੌਤ

0
519

ਨਿਹਾਲ ਸਿੰਘ ਵਾਲਾ: ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। 28 ਵਰ੍ਹਿਆਂ ਦਾ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ ਤੇ ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਅਮਰੀ ਪ੍ਰਸਿੱਧ ਕਬੱਡੀ ਰੇਡਰ ਸੀ।