ਕੈਨੇਡਾ ਤੋਂ ਮੰਦਭਾਗੀ ਖਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

0
547
A file photo of Jaskaran Singh Josan who died in Canada. with Aparna Story

ਕੈਨੇਡਾ ਵਿਚ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੈਨੇਡਾ ਦੇ ਕੈਲਗਰੀ ਸ਼ਹਿਰ ’ਚੋਂ 6 ਦਿਨ ਪਹਿਲਾਂ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਲਾਸ਼ ਕਾਰ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਜੋਸ਼ਨ (22) ਵਾਸੀ ਸਿੱਧੂਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਸੋਨੂ ਜੋਸ਼ਨ ਨੇ ਦੱਸਿਆ ਕਿ ਜਸਕਰਨ ਸਿੰਘ ਪਿਛਲੇ ਪੰਜ-ਛੇ ਦਿਨਾਂ ਤੋਂ ਲਾਪਤਾ ਸੀ। ਉਸ ਦਾ ਜਦੋਂ ਫੋਨ ਨਾ ਲੱਗਾ ਤਾਂ ਉਨ੍ਹਾਂ ਨੇ ਉਥੇ ਪੁਲੀਸ ਨੂੰ ਸੂਚਿਤ ਕੀਤਾ। ਕੈਨੇਡਾ ਪੁਲੀਸ ਨੇ ਜਸਕਰਨ ਸਿੰਘ ਵੱਲੋਂ ਕੀਤੇ ਆਖ਼ਰੀ ਫੋਨ ਤੋਂ ਉਸ ਦੀ ਲੋਕੇਸ਼ਨ ਦਾ ਪਤਾ ਲਾਇਆ ਜਿਸ ਤੋਂ ਬਾਅਦ ਉਸ ਦੀ ਕਾਰ ਇੱਕ ਪਾਰਕਿੰਗ ਵਿੱਚ ਖੜ੍ਹੀ ਮਿਲੀ, ਜਿਸ ਵਿਚ ਉਸ ਦੀ ਲਾਸ਼ ਵੀ ਸੀ। ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਸੀ ਤੇ ਉਹ ਪੀਆਰ ਹੋ ਗਿਆ ਸੀ। ਹੁਣ ਉਹ ਆਪਣਾ ਹੀ ਕਾਰੋਬਾਰ ਕਰਦਾ ਸੀ।