ਯੂਰਪ ਤੋਂ ਅਮਰੀਕਾ ਆਉਣ ਵਾਲੀਆਂ ਸਾਰੀਆਂ ਉਡਾਣਾਂ ਬੰਦ

0
1373

ਸਿਆਟਲ: ਅਮਰੀਕਾ ਦੀ ਵਾਸ਼ਿੰਗਟਨ ਸਟੇਟ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ੩੦ ਹੋ ਗਈ ਹੈ ਤੇ ਮਰੀਜਾਂ ਦੀ ਗਿਣਤੀ ਵੀ ਵੱਧ ਕੇ ੩੭੬ ਹੋ ਗਈ ਹੈ। ਵਾਸ਼ਿੰਗਟਨ ਸਟੇਟ ਦੇ ਗਵਰਨਰ ਜੈ ਇਨਸਲੀ ਨੇ ਕਿਹਾ ਕਿ ੨੫੦ ਲੋਕਾਂ ਤੋਂ ਵਧੇਰੇ ਇਕੱਠ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿਚ ਇੰਗਲੈਂਡ ਸ਼ਾਮਿਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦੇ ਰਹੇ ਹਾਂ ਕਿ ਉਨ੍ਹਾਂ ਨੂੰ ਤੁਰੰਤ ਕਰਜ਼ੇ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨੂੰ ੫੦ ਬਿਲੀਅਨ ਡਾਲਰ ਦੀ ਵਾਧੂ ਰਕਮ ਦੇਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਮੁਲਕ ਦਾ ਕਈ ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
-ਛਿੱਕ ਮਾਰਨ ‘ਤੇ ਜਹਾਜ਼ ਤੋਂ ਉਤਾਰਿਆ
ਕੋਰੋਨਾ ਵਾਇਰਸ ਦਾ ਡਰ ਇਸ ਕਦਰ ਵੱਧ ਗਿਆ ਹੈ ਕਿ ਜਹਾਜ ਸਵਾਰ ਇਕ ਵਿਅਕਤੀ ਦੇ ਛਿੱਕ ਮਾਰਨ ‘ਤੇ ਉਡਦੇ ਜਹਾਜ਼ ਨੂੰ ਲੈਂਡਿੰਗ ਕਰਵਾਉਣੀ ਪਈ।
ਇਹ ਯੂਨਾਈਟਿਡ ਏਅਰ ਲਾਈਨ ਦਾ ਜਹਾਜ਼ ਕੋਲੋਰਾਡੋ ਤੋਂ ਨਿਊਯਾਰਕ, ਨਿਊਜਰਸੀ ਲਈ ਰਵਾਨਾ ਹੋਇਆ ਸੀ। ਜਦੋਂ ਇਕ ਵਿਅਕਤੀ ਨੂੰ ਛਿੱਕ ਆ ਗਈ ਤਾਂ ਯਾਤਰੀਆਂ ਦਾ ਉਸ ਵਿਅਕਤੀ ‘ਤੇ ਧਿਆਨ ਕੇਂਦਰਿਤ ਹੋ ਗਿਆ ਤੇ ਉਨ੍ਹਾਂ ਨੇ ਜਹਾਜ਼ ਦੇ ਅਮਲੇ ਨੂੰ ਸੂਚਿਤ ਕੀਤਾ ਅਤੇ ਜਹਾਜ ਨੂੰ ਫਿਰ ਡੈਨਵਰ ਵੱਲ ਮੋੜਿਆ ਗਿਆ। ਤਿੰਨ ਲੋਕਾਂ ਨੂੰ ਉਡਾਣ ਤੋਂ ਉਤਾਰ ਦਿੱਤਾ ਗਿਆ।