ਇਸ ਵਾਰ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ ‘ਚ ਪੰਜ ਐਨਆਰਆਈ ਸੰਮੇਲਨ ਕਰਵਾਉਣ ਦਾ ਐਲਾਨ

0
567

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਇਸ ਵਾਰ ਪੰਜਾਬ ਵਿੱਚ ਇੱਕ ਨਹੀਂ ਸਗੋਂ ਪੰਜ ‘ਐਨਆਰਆਈ ਸੰਮੇਲਨ’ ਕਰਵਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸੰਮੇਲਨਾਂ ਦੀ ਸ਼ੁਰੂਆਤ 16 ਦਸੰਬਰ ਨੂੰ ਜਲੰਧਰ ਤੋਂ ਕੀਤੀ ਜਾਵੇਗੀ।ਪਹਿਲਾਂ ਸਾਲ ਵਿੱਚ ਇੱਕ ‘ਪਰਵਾਸੀ ਭਾਰਤੀ ਸੰਮੇਲਨ’ ਕਰਵਾਇਆ ਜਾਂਦਾ ਸੀ।
ਖਬਰਾਂ ਮੁਤਾਬਕ ‘ਐਨਆਰਆਈ, ਪੰਜਾਬੀਆਂ ਨਾਲ ਮਿਲਣੀ’ ਨਾਮੀ ਇਹ ਪੰਜ ਪ੍ਰੋਗਰਾਮ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਤਸੱਲੀਬਖ਼ਸ਼ ਢੰਗ ਨਾਲ ਨਜਿੱਠਣ ਲਈ ਕਰਵਾਏ ਜਾ ਰਹੇ ਹਨ। ਐਨਆਰਆਈ ਸੰਮੇਲਨ 19 ਨਵੰਬਰ ਨੂੰ ਮੁਹਾਲੀ, 23 ਨਵੰਬਰ ਨੂੰ ਲੁਧਿਆਣਾ, 26 ਨਵੰਬਰ ਨੂੰ ਮੋਗਾ ਤੇ 30 ਦਸੰਬਰ ਨੂੰ ਅੰਮ੍ਰਿਤਸਰ ’ਚ ਕਰਾਇਆ ਜਾਵੇਗਾ।