ਆਸਟਰੇਲੀਆ ਵੱਲੋਂ ਕਰੋਨਾ ਕਾਲ ਦੌਰਾਨ ਕੀਤੇ ਜੁਰਮਾਨੇ ਹੋਣਗੇ ਵਾਪਸ

0
453

ਸਿਡਨੀ: ਆਸਟਰੇਲੀਆ ਦੇ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਲਗਾਏ ਗਏ ਜੁਰਮਾਨੇ ਦੀ ਰਕਮ ਲੋਕਾਂ ਨੂੰ ਰਕਮ ਵਾਪਸ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਸਰਕਾਰੀ ਵਕੀਲ ਦੇ ਇਹ ਸਵੀਕਾਰ ਕੀਤੇ ਜਾਣ ਮਗਰੋਂ ਲਿਆ ਹੈ ਕਿ ਇਸ ਦੌਰਾਨ ਲਗਾਏ ਗਏ ਕੁੱਝ ਜੁਰਮਾਨੇ ਸਹੀ ਨਹੀਂ ਸਨ। ਆਸਟਰੇਲਿਆਈ ਸੂਬਿਆਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਸਖ਼ਤ ਪਾਬੰਦੀ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਯਾਤਰਾ ਕਰਨ ਅਤੇ ਘਰ ਵਿੱਚੋਂ ਬਾਹਰ ਨਿਕਲਣਾ ਸ਼ਾਮਲ ਸੀ।