ਯੂ ਕੇ ਦੇ ਜੱਥੇ ਵੱਲੋਂ ਹਰਿਮੰਦਰ ਸਾਹਿਬ ਦੇ ਸੋਨ ਪੱਤਰਾਂ ਦੀ ਧੁਆਈ ਦੀ ਸੇਵਾ ਆਰੰਭ

0
1166

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਯੂਕੇ ਦੇ ਨਿਸ਼ਕਾਮ ਸੇਵਕ ਜਥੇ ਵਲੋਂ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਸ ਸੋਨੇ ਦੀ ਸਫਾਈ ਕਰਕੇ ਇਸ ਦੀ ਚਮਕ ਨੂੰ ਮੁੜ ਕਾਇਮ ਕੀਤਾ ਜਾਵੇਗਾ।
ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਸੋਨੇ ਦੀ ਧੁਆਈ ਦੀ ਇਹ ਸੇਵਾ ਹਰ ਵਰ੍ਹੇ ਕੀਤੀ ਜਾਂਦੀ ਹੈ। ਸ਼ੁਰੂਆਤ ਵੇਲੇ ਅਰਦਾਸ ਕੀਤੀ ਗਈ ਅਤੇ ਅਰਦਾਸ ਮਗਰੋਂ ਧੁਆਈ ਦਾ ਕੰਮ ਸ਼ੁਰੂ ਕੀਤਾ ਗਿਆ। ਧੁਆਈ ਦਾ ਕੰਮ ਸਭ ਤੋਂ ਉੱਪਰਲੇ ਗੁੰਬਦਾਂ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਕਰਨ ਮਗਰੋਂ ਹੇਠਲੇ ਪਾਸੇ ਧੁਆਈ ਕੀਤੀ ਜਾਵੇਗੀ। ਸੋਨੇ ਦੀ ਧੁਆਈ ਲਈ ਰੀਠੇ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ
ਹੈ।