ਰੂਸ ਵੱਲੋਂ ਫਿਰ ਕੀਵ ’ਤੇ ਮਿਜ਼ਾਈਲ ਹਮਲੇ, ਹੋਈਆਂ 3 ਮੌਤਾਂ

0
524
Photo: nytimes.com

ਕੀਵ: ਰੂਸੀ ਫੌਜ ਵੱਲੋਂ ਫਿਰ ਤੋਂ ਯੂਕਰੇਨ ਦੇ ਕੀਵ ਸ਼ਹਿਰ ‘ਤੇ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਦੀ ਫੌਜ ਨੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਤੇਜ਼ ਹਮਲੇ ਕੀਤੇ ਹਨ। ਇਸ ਹਮਲੇ ’ਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਛੇ ਜ਼ਖਮੀ ਹੋ ਗਏ। ਕੀਵ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਕਈ ਅਹਿਮ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੀਵ ਅਤੇ ਲਵੀਵ ਦੇ ਕਈ ਇਲਾਕਿਆਂ ’ਚ ਪਾਵਰ ਗੁਲਕੀਵ ’ਤੇ ਹੋਏ ਹਮਲੇ ਤੋਂ ਬਾਅਦ ਪੱਛਮੀ ਯੂਕਰੇਨ ਦੇ ਲਵੀਵ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਪੂਰੀ ਤਰ੍ਹਾਂ ਬਿਜਲੀ ਬੰਦ ਹੈ। ਲਵੀਵ ਵਿੱਚ ਬਿਜਲੀ ਖਰਾਬ ਹੋ ਗਈ ਹੈ। ਲੋਕਾਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।