ਚੀਨ ਦਾ ਅਨੋਖਾ ਪਿੰਡ ਜਿਥੇ ਲੋਕ ਹਰ ਸਾਲ ਪਾਲਦੇ 30 ਲੱਖ ਜ਼ਹਿਰੀਲੇ ਸੱਪ

0
629

ਖੇਤੀ ਰਾਹੀਂ ਦੁਨੀਆਂ ਭਰ ਵਿੱਚ ਅਨਾਜ ਦੀ ਸਪਲਾਈ ਯਕੀਨੀ ਬਣਾਈ ਜਾਂਦੀ ਹੈ ਅਤੇ ਪਿੰਡਾਂ ਦੇ ਲੋਕ ਆਪਣਾ ਗੁਜ਼ਾਰਾ ਕਰਦੇ ਹਨ।ਕਿਸਾਨ ਫਲਾਂ, ਫੁੱਲਾਂ, ਸਬਜ਼ੀਆਂ, ਅਨਾਜ ਅਤੇ ਔਸ਼ਧੀ ਪੌਦਿਆਂ ਦੀ ਕਾਸ਼ਤ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਹਨ, ਪਰ ਅਜੋਕੇ ਸਮੇਂ ਵਿੱਚ ਦੁਨੀਆਂ ਦੀ ਮੰਗਾਂ ਨੂੰ ਪੂਰਾ ਕਰਨ ਲਈ ਅਜੀਬੋ-ਗਰੀਬ ਖੇਤੀ ਕਰਨ ਦਾ ਰੁਝਾਨ ਵਧਣ ਲੱਗਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿੱਚ ਸੱਪ ਪਾਲਣਾ ਜਾਂ ਸੱਪ ਫਾਰਮਿੰਗ ਸ਼ਾਮਲ ਹੈ।ਚੀਨ ਦੇ ਝੇਜਿਆਂਗ ਸੂਬੇ ਦੇ ਜ਼ਿਿਸਕਿਆਓ ਪਿੰਡ ਵਿੱਚ ਲੋਕ ਸੱਪਾਂ ਨੂੰ ਪਾਲ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ।ਇਸ ਪਿੰਡ ਦੇ ਸੱਪਾਂ ਦੀ ਅਮਰੀਕਾ, ਰੂਸ, ਦੱਖਣੀ ਕੋਰੀਆ, ਜਰਮਨੀ ਵਰਗੇ ਦੇਸ਼ਾਂ ਵਿੱਚ ਬਹੁਤ ਮੰਗ ਹੈ।