ਭਾਰਤ ਵਿਚ 15 ਸਾਲਾਂ ਦੌਰਾਨ 41.5 ਕਰੋੜ ਲੋਕ ਗਰੀਬੀ ’ਚੋਂ ਨਿਕਲੇ ਬਾਹਰ

0
606
Photo: Unsplash

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਅਨੁਸਾਰ ਸਾਲ 2005-06 ਤੋਂ ਲੈ ਕੇ 2019-21 ਵਿਚਾਲੇ ਭਾਰਤ ’ਚ ਤਕਰੀਬਨ 41.5 ਕਰੋੜ ਲੋਕ ਗਰੀਬੀ ’ਚੋਂ ਬਾਹਰ ਆਏ ਹਨ ਅਤੇ ਇਸ ਮਾਮਲੇ ’ਚ ਇਹ ਇੱਕ ‘ਇਤਿਹਾਸਕ ਤਬਦੀਲੀ’ ਦੇਖਣ ਨੂੰ ਮਿਲੀ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਅਤੇ ਆਕਸਫੋਰਡ ਗਰੀਬੀ ਤੇ ਮਨੁੱਖੀ ਵਿਕਾਸ ਪਹਿਲ (ਓਪੀਐੱਚਆਈ) ਵੱਲੋਂ ਅੱਜ ਜਾਰੀ ਕੀਤੇ ਗਏ ਬਹੁ-ਪੱਖੀ ਗਰੀਬੀ ਸੂਚਕ ਅੰਕ (ਐੱਮਪੀਆਈ) ’ਚ ਭਾਰਤ ਦੇ ਗਰੀਬੀ ਘਟਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ।