ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ

0
602

ਦੁਬਈ: ਸ਼ੁਰੂ ਹੋਏ ਏਸ਼ੀਆ ਕੱਪ ਦੇ ਰੋਮਾਂਚਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਾਕਿਸਤਾਨ ਵੱਲੋਂ ਦਿੱਤੇ 148 ਦੌੜਾਂ ਦੇ ਜੇਤੂ ਟੀਚੇ ਨੂੰ 19.4 ਗੇਂਦਾਂ ਵਿੱਚ ਹੀ ਪੂਰਾ ਕਰ ਲਿਆ। ਭਾਰਤ ਲਈ ਹਾਰਦਿਕ ਪਾਂਡਿਆ ਨੇ ਨਾਬਾਦ 33 ਦੌੜਾਂ ਬਣਾਈਆਂ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਉਨ੍ਹਾਂ ਨੇ 3 ਵਿਕਟਾਂ ਵੀ ਲਈਆਂ। ਭਾਰਤ ਦੀ ਜਿੱਤ ਵਿੱਚ ਰਵਿੰਦਰ ਜਡੇਜਾ(35) ਤੇ ਵਿਰਾਟ ਕੋਹਲੀ(35) ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ।